ਆਕਾਸ਼ਵਾਣੀ ਦੇ ਵਿਹੜੇ ਲੋਹੜੀ ਦਾ ਤਿਉਹਾਰ .

ਧੀਆਂ ਦੀ ਲੋਹੜੀ ਮਨਾਉਣ ਦੀ ਰਵਾਇਤ ਨਾਲ ਸਮਾਜ ਦੀ ਸੋਚ 'ਚ ਬਦਲਾਅ ਆਇਆ : ਕਰਮਵੀਰ ਸਿੰਘ 

ਆਕਾਸ਼ਵਾਣੀ ਲੁਧਿਆਣਾ ਨੇ ਮਨਾਇਆ ਲੋਹੜੀ ਦਾ ਤਿਉਹਾਰ 

ਲੁਧਿਆਣਾ,12 ਜਨਵਰੀ (ਸਰਬਜੀਤ): ਆਲ ਇੰਡੀਆ ਰੇਡੀ�" ਦੇ ਆਕਾਸ਼ਵਾਣੀ ਲੁਧਿਆਣਾ ਕੇਂਦਰ ਵਲੋਂ ਲੋਹੜੀ ਦਾ ਤਿਉਹਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਕਾਸ਼ਵਾਣੀ ਲੁਧਿਆਣਾ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਕਾਸ਼ਵਾਣੀ ਲੁਧਿਆਣਾ ਕੇਂਦਰ ਦੇ ਡਾਇਰੈਕਟਰ ਕਰਮਵੀਰ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਜਦੋਂ ਤੋਂ ਸਮਾਜ ਸੇਵੀ ਜਥੇਬੰਦੀਆਂ ਨੇ ਧੀਆਂ ਦੀ ਲੋਹੜੀ ਮਨਾਉਣ ਦੀ ਰਵਾਇਤ ਸ਼ੁਰੂ ਕੀਤੀ ਹੈ, ਸਮਾਜ ਦੀ ਸੋਚ ਵਿਚ ਕਾਫੀ ਬਦਲਾਅ ਆਇਆ ਹੈ, ਪਰ ਫਿਰ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਇਹ ਰਵਾਇਤ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਧੀਆਂ ਅਤੇ ਪੁੱਤਰਾਂ ਨੂੰ ਲੈ ਕੇ ਸਮਾਜ ਵਿਚ ਦੁਬਾਰਾ ਫਰਕ ਨਾ ਪਵੇ। ਉਨ੍ਹਾਂ ਅੱਗੇ ਕਿਹਾ ਕਿ ਧੀਆਂ ਦੇ ਸਤਿਕਾਰ ਦੀ ਰਵਾਇਤ ਸਿਰਫ ਸਾਲ ਵਿਚ ਇਕ ਵਾਰ ਲੋਹੜੀ ਮਨਾਉਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਬਲਕਿ ਲੜਕੀਆਂ ਨੂੰ ਅੱਗੇ ਵਧਣ ਅਤੇ ਆਤਮ-ਨਿਰਭਰ ਬਨਾਉਣ ਲਈ ਯਤਨ ਕਰਨੇ ਹੋਣਗੇ। ਉਨ੍ਹਾਂ ਪੰਜਾਬੀ ਸਭਿਆਚਾਰ ਦੀ ਗੱਲ ਕਰਦਿਆਂ ਭਾਈਚਾਰਕ ਸਾਂਝ ਦੀ ਮਜ਼ਬੂਤੀ, ਲੜਕੀਆਂ ਨੂੰ ਘਰਾਂ ਅਤੇ ਸਮਾਜ ’ਚ ਬਰਾਬਰੀ ਦਾ ਦਰਜਾ ਦੇਣ ’ਤੇ ਜ਼ੋਰ ਦਿੱਤਾ। ਅੰਤ ਵਿੱਚ ਉਨ੍ਹਾਂ ਸਮੂਹ ਸਟਾਫ ਨੂੰ ਵਧਾਈ ਦਿੱਤੀ ਤੇ ਮੂੰਗਫਲੀ ਤੇ ਰਿਉੜੀਆਂ ਵੰਡੀਆਂ।
ਇਸ ਮੌਕੇ ਲੋਹੜੀ ਦੀ ਧੂਣੀ ਬਾਲਣ ਦੀ ਰਸਮ ਛੋਟੀ ਬੱਚੀ ਦੀਵਿਸ਼ਾ ਸਹਿਗਲ ਨੇ ਕੀਤੀ। ਲੋਹੜੀ ਦੇ ਸ਼ਗਨ ਵਜੋਂ ਮੂੰਗਫਲੀ, ਰਿ�"ੜੀਆਂ, ਲੱਡੂ, ਪਿੰਨੀਆਂ ਆਦਿ ਦੀ ਵੰਡ ਕੀਤੀ ਗਈ। ਇਸ ਦੌਰਾਨ ਲੋਹੜੀ ਦੀ ਧੂਣੀ ਵੀ ਜਲਾਈ ਗਈ। ਸਮੂਹ ਸਟਾਫ ਨੇ ਲੋਕ ਗੀਤਾਂ ਨਾਲ ਸਮਾਂ ਬੰਨ੍ਹਿਆ ਅਤੇ ਗਿੱਧਾ, ਬੋਲੀਆਂ ਭੰਗੜਾ ਤੋਂ ਇਲਾਵਾ ਲੋਹੜੀ ਦੇ ਗੀਤ ਗਾਏ ਗਏ। ਆਕਾਸ਼ਵਾਣੀ ਲੁਧਿਆਣਾ ਦੀਆਂ ਆਰ.ਜੇ ਰਿਣੀ ਸ਼ਰਮਾ, ਆਰ.ਜੇ ਲਵਲੀ ਸਹਿਗਲ ਤੇ ਆਰ.ਜੇ
ਗੀਤਾ ਸਕਸੈਨਾ ਨੇ ਰਵਾਇਤੀ ਲੋਕ ਗੀਤਾਂ ਰਾਹੀਂ ਲੋਹੜੀ ਮੰਗਣ ਦਾ ਸ਼ਗਨ ਕੀਤਾ। ਇਸ ਮੌਕੇ ਆਰ.ਜੇ ਰਿਣੀ ਸ਼ਰਮਾ, ਆਰ.ਜੇ ਲਵਲੀ ਸਹਿਗਲ, ਆਰ.ਜੇ ਜੈ ਦੀਪ ਸਿੰਘ, ਆਰ.ਜੇ ਅਮਨਦੀਪ ਸਿੰਘ ਚੀਮਾ, ਆਰ.ਜੇ ਸਿਮਰਨ ਪ੍ਰੀਤ ਕੌਰ, ਆਰ.ਜੇ ਗੀਤਾ ਸਕਸੈਨਾ, ਆਰ.ਜੇ ਅਮਨ ਭਗਤ, ਸਰਬਜੀਤ ਸਿੰਘ ਲੁਧਿਆਣਵੀ, ਆਰ.ਜੇ ਕੁਲਦੀਪ ਸਿੰਘ, ਆਰ.ਜੇ ਅਕਾਸ਼ਦੀਪ, ਅਰਜੁਨ ਕੁਮਾਰ, ਆਰ.ਜੇ ਅਮਨਦੀਪ ਕੌਰ, ਆਰ.ਜੇ ਕੰਵਲਪ੍ਰੀਤ ਸਿੰਘ, ਰੀਨਾ ਢਿੱਲੋਂ, ਸਿਮਰਨ ਕੌਰ, ਰਜਨੀ ਬਾਲਾ, ਰਾਘਵ ਅਰੋੜਾ, ਆਰ.ਜੇ ਗੁਰਵਿੰਦਰ ਸਿੰਘ, ਆਰ.ਜੇ ਸੰਦੀਪ ਕੌਰ, ਆਰ.ਜੇ ਮਨਿੰਦਰ ਕੌਰ, ਆਰ.ਜੇ ਵਿਨਾਇਕਾ ਸ਼ਰਮਾ, ਰਾਹੁਲ ਕੁਮਾਰ ਆਦਿ ਹਾਜ਼ਰ ਸਨ।