AAP ਦੇ ਇੱਕ ਹੋਰ ਵੱਡੇ ਨੇਤਾ ਦੀ ਰਿਹਾਇਸ਼ 'ਤੇ ED ਦੀ ਰੇਡ .

ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ,    ਲੁਧਿਆਣਾ ਰਿਹਾਇਸ਼ 'ਤੇ ਹੋ ਰਹੀ ਛਾਪੇਮਾਰੀ

 ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗੁਰਦੇਵ ਨਗਰ ਸਥਿਤ ਰਿਹਾਇਸ਼ 'ਤੇ ਅੱਜ ਸਵੇਰੇ ਈ.ਡੀ. ਦੀ ਟੀਮ ਪਹੁੰਚੀ।  ਮਿਲੀ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਸਵੇਰ ਸਾਰ ਕੇਂਦਰੀ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ਪਹੁੰਚੀਆਂ ਜਿਸ ਤੋਂ ਕੁਝ ਦੇਰ ਬਾਅਦ ਹੀ ਈਡੀ ਦੇ ਅਫਸਰ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਜਾਂਚ ਕਰਨ ਲਈ ਪਹੁੰਚ ਗਏ। ਲਗਪਗ ਡੇਢ ਸਾਲ ਦੇ ਅਰਸੇ ਵਿੱਚ ਈਡੀ ਵੱਲੋਂ ਸੰਜੀਵ ਅਰੋੜਾ ਤੇ ਇਹ ਦੂਸਰੀ ਵਾਰ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ 2024 ਵਿੱਚ ਵੀ ਈਡੀ ਦੇ ਅਧਿਕਾਰੀ ਕਿਸੇ ਪੁਰਾਣੇ ਮਨੀ ਲਾਂਡਰਿੰਗ ਅਤੇ ਜਮੀਨ ਦੇ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੇ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਰਾਜ ਸਭਾ ਮੈਂਬਰ ਮਿੱਤਲ ਦੇ ਰਿਹਾਇਸ਼ੀ ਤੇ ਵਪਾਰਕ ਅਦਾਰਿਆਂ ਤੇ ਈ ਡੀ ਵਲੋਂ ਮਾਰੀ ਗਈ ਰੇਡ ਤੋਂ ਬਾਅਦ ਇਕ ਹਫਤੇ ਤੋਂ ਵੀ ਘਟ ਸਮੇਂ ਅੰਦਰ ਈਡੀ ਵਲੋਂ ਆਪ ਦੇ ਦੂਜੇ ਵੱਡੇ ਨੇਤਾ ਉਪਰ ਇਹ ਕਾਰਵਾਈ ਕੀਤੀ ਗਈ ਹੈ।