ਜਸ਼ਨ 2026 ਮਨਾਇਆ.

ਲੁਧਿਆਣਾ, 2 ਅਪ੍ਰੈਲ 2026 (ਤਮੰਨਾ ਬੇਦੀ) :

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵੱਲੋਂ ਜਸ਼ਨ  2026ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਡਾ.  ਸ. ਪ ਸਿੰਘ  ਪ੍ਰਧਾਨ  ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ.ਹਰਸ਼ਰਨ   ਸਿੰਘ ਨਰੂਲਾ ਆਨਰਰੀ ਜਨਰਲ ਸਕੱਤਰ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੌਂਸਲ ਦੇ ਵਾਈਸ ਪ੍ਰੈਜੀਡੈਂਟ ਸ. ਕੁਲਜੀਤ ਸਿੰਘ ਮੈਂਬਰ ਸਰਦਾਰ ਹਰਦੀਪ ਸਿੰਘ  ਸਵਰਪ੍ਰੀਤ ਸਿੰਘ ਤੇ ਮੈਡਮ  ਰਮਨਦੀਪ ਸਿੰਘ  ਵਿਸ਼ੇਸ਼ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ  ਹੋਏਕਾਲਜ ਦੇ ਪ੍ਰਿੰਸੀਪਲ ਪ੍ਰੋ ਰਜਿੰਦਰ ਕੌਰ ਮਲਹੋਤਰਾ ਨੇ ਰਸਮੀ ਤੌਰ ਤੇ ਸਭ ਨੂੰ ਜੀ ਆਇਆ ਕਿਹਾ। ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਕਾਲਜ ਦੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਅਤੇ ਆਰਥਿਕ ਤੌਰ 'ਤੇ ਸਵੈ ਨਿਰਭਰ ਹੋਣ ਦੇ ਲਈ ਪ੍ਰੇਰਿਤ ਕਰੇਗਾ। ਸਭਿਆਚਾਰਕ ਤੇ ਰੰਗਾ-ਰੰਗ ਪ੍ਰੋਗਰਾਮ ਦਾ ਆਗਾਜ਼ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ  ਦੀ  ਭੰਗੜਾ ਟੀਮ ਵਲੋਂ ਕੀਤਾ ਗਿਆ। ਕਾਲਜ ਦੀ ਸੱਭਿਆਚਾਰਕ ਕਮੇਟੀ ਦੇ ਡੀਨ ਪ੍ਰੋਫੈਸਰ ਸ਼ਰਨਜੀਤ ਕੌਰ ਨੇ ਸਭ ਨੂੰ ਇਸ ਪ੍ਰੋਗਰਾਮ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ  ਨੂੰ ਉਨ੍ਹਾਂ ਦੇ ਸਭਿਆਚਾਰ ਤੇ ਰਵਾਇਤੀ ਕਦਰਾਂ-ਕੀਮਤਾਂ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮ ਕਰਾਉਣੇ ਬਹੁਤ ਜ਼ਰੂਰੀ ਹਨ। ਇਸ ਮੌਕੇ 40 ਦੇ ਕਰੀਬ ਵੱਖ-ਵੱਖ  ਕਿਸਮਾਂ ਦੇ ਸਟਾਲ ਜਿਨ੍ਹਾਂ ਵਿਚ ਵੰਨ-ਸੁਵੰਨੇ ਖਾਣੇ, ਸ਼ਰਬਤ, ਕੈਲੇਗ੍ਰਾਫੀ, ਵਿਰਾਸਤੀ ਵਸਤਾ ਤੇ ਪੁਸਤਕਾਂ ਦੀ ਪ੍ਰਦਰਸ਼ਨੀ, ਹਾਰ-ਸ਼ਿੰਗਾਰ ਦਾ ਸਮਾਨ, ਮੰਨੋਰੰਜਕ ਖੇਡਾਂ, ਕੰਪਿਊਟਰ ਤੇ  ਘਰੇਲੂ ਸਜਾਵਟ ਦੇ ਸਮਾਨ ਦੀ ਨੁਮਾਇਸ਼ ਲਗਾਈ ਗਈ। ਵਿਦਿਆਰਥੀਆਂ   ਨੇ ਗਿੱਧਾ, ਭੰਗੜਾ ਪਾ ਕੇ ਮੇਲੇ ਦਾ ਆਨੰਦ ਮਾਣਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋ ਰਜਿੰਦਰ ਕੌਰ ਮਲਹੋਤਰਾ  ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਸਭਿਆਚਾਰਕ ਗਤੀਵਿਧੀਆਂ ਦੇ ਡੀਨ ਪ੍ਰੋ. ਸ਼ਰਨਜੀਤ ਕੌਰ ਤੇ ਕਮੇਟੀ ਦੇ ਮੈਂਬਰ ਡਾ. ਦਲੀਪ ਸਿੰਘ, ਡਾ ਹਰਿਗੁਣਜੋਤ ਕੌਰ, ਡਾ. ਮਨਪ੍ਰੀਤ ਕੌਰ ਤੇ ਡਾ. ਮਨਦੀਪ ਕੌਰ ਨੂੰ ਇਸ ਸੁਚੱਜੇ ਪ੍ਰਬੰਧ ਲਈ ਵਧਾਈ ਦਿੱਤੀ। ਕਾਲਜ ਦੇ ਸੇਵਾ ਮੁਕਤ ਅਧਿਆਪਕ ਪ੍ਰੋ. ਗੁਰਵਿੰਦਰ ਕੌਰ ਡਾ,. ਗੀਤਾ ਜਲਾਨ, ਸਰਦਾਰ ਤਰਲੋਚਨ ਸਿੰਘ ਅਰਨੇਜਾ, ਪ੍ਰੋ ਪ੍ਰਿਤਪਾਲ ਸਿੰਘ ਸੇਠੀ ਨੇ ਵੀ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ