ਖਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰ ਵਿਖੇ ਨਤਮਸਤਕ ਹੋਏ ਕੇ ਕੇ ਬਾਵਾ .
ਖਾਲਸਾ ਸਾਜਨਾ ਦਿਵਸ 'ਤੇ ਹਲਕਾ ਦੱਖਣੀ ਦੇ ਵੱਡਾ ਗੁਰਦੁਆਰਾ ਸਾਹਿਬ (ਢੰਡਾਰੀ) ਵਿਖੇ ਬਾਵਾ ਨਤਮਸਤਕ ਹੋਏ ਅਤੇ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਟ ਕੀਤੀ
ਡਾ. ਭੀਮ ਰਾ�" ਅੰਬੇਦਕਰ ਜੀ ਦੇ ਜਨਮ ਦਿਹਾੜੇ 'ਤੇ ਵਿਚਾਰ ਗੋਸ਼ਟੀ ਹੋਈ
ਲੁਧਿਆਣਾ, 14 ਅਪ੍ਰੈਲ ()- ਅੱਜ ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਾਜਨਾ ਕਰਕੇ ਗੌਰਵਮਈ ਇਤਿਹਾਸ ਰਚਿਆ ਸੀ, ਇਹ ਪਵਿੱਤਰ ਇਤਿਹਾਸਿਕ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਹਲਕਾ ਦੱਖਣੀ ਵਿਖੇ ਨਤਮਸਤਕ ਹੋ ਕੇ ਮਨਾਇਆ। ਇਸ ਸਮੇਂ ਉਹਨਾਂ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ ਜੋ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਹੈ। ਇਸ ਪੁਸਤਕ ਦੀ ਪ੍ਰਸਿੱਧ ਵਿਦਵਾਨ ਅਨੁਰਾਗ ਸਿੰਘ ਨੇ ਸੰਪਾਦਨਾ ਕੀਤੀ ਹੈ ਜਦਕਿ ਫੋਟੋ ਚਿੱਤਰ ਆਰ.ਐਮ ਸਿੰਘ ਨੇ ਚਿੱਤਰਕਲਾ ਰਾਹੀਂ ਤਿਆਰ ਕੀਤੇ ਹਨ। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ 6 ਗੁਰੂ, 15 ਭਗਤ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਸੁਸ਼ੋਭਿਤ ਹੈ।
ਇਸ ਸਮੇਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਿੱਚ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ, ਮੋਹਣ ਸਿੰਘ ਖਜਾਨਚੀ, ਨਿਰਮਲ ਸਿੰਘ ਸੈਕਟਰੀ, ਸੁਖਦੇਵ ਸਿੰਘ ਗਰਚਾ, ਸੁਖਦੇਵ ਸਿੰਘ, ਪਿਛੌਰਾ ਸਿੰਘ, ਅਲਬੇਲ ਸਿੰਘ, ਮਾਸਟਰ ਰਸ਼ਪਾਲ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ (ਸਾਰੇ ਪ੍ਰਬੰਧਕ ਮੈਂਬਰ) ਸਾਹਿਬਾਨ ਹਾਜ਼ਰ ਸਨ।
ਇਸ ਸਮੇਂ ਸ਼੍ਰੀ ਬਾਵਾ ਨੇ ਸਮੁੱਚੀ ਗੁਰਦੁਆਰਾ ਕਮੇਟੀ ਨੂੰ 12 ਮਈ ਨੂੰ ਸਰਹੰਦ ਫਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ ਤੇ ਫਤਿਹ ਮਾਰਚ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਵਿਸਾਖੀ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਅਤੇ ਬਾਬਾ ਸਾਹਿਬ ਡਾ. ਭੀਮ ਰਾ�" ਅੰਬੇਦਕਰ ਜੀ ਦੇ ਜੀਵਨ ਅਤੇ ਭਾਰਤ ਨੂੰ ਦੇਣ ਸਬੰਧੀ ਵਿਚਾਰਾਂ ਹੋਈਆਂ।
