ਅੰਤਰ-ਰਾਸ਼ਟਰੀ ਲਾਫਟਰ ਗੁਰੂ ਸੁਮਨ ਸਨੇਜਾ ਹਸਾ ਰਹੇ ਨੇ ਅੰਮ੍ਰਿਤਸਰੀਆ ਨੂੰ .

 

 

3 ਜਨਵਰੀ ਨੂੰ "ਅੰਮ੍ਰਿਤ ਯੋਗਾ ਭਵਨ" ਇੰਦਰਾ ਕਲੋਨੀ ਹਾਸੇ ਤੇ ਯੋਗਾ ਦਾ ਲੱਗੇਗਾ ਵਿਸ਼ਾਲ ਕੈੰਪ

 

ਅੰਮ੍ਰਿਤਸਰ ( ਸਵਿੰਦਰ ਸਿੰਘ ) ਅੰਤਰਰਾਸ਼ਟਰੀ ਲਾਫਟਰ ਗੁਰੂ ਦੁਬਈ ਤੋਂ ਅੱਜ ਕੱਲ ਭਾਰਤ ਦੇ ਦੌਰੇ ਤੇ ਹਨ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਲਾਫਟਰ ਸ਼ੋਅ ਕਰਦੇ ਹੋਏ ਅੰਮ੍ਰਿਤਸਰੀਆਂ ਨੂੰ ਹਸਾ ਹਸਾ ਕੇ  ਟਿੱਡੀ ਪੀੜਾਂ ਪਾਉਣ ਦੇ ਲਈ ਪਹੁੰਚੇ ਚੁੱਕੇ ਨੇ ਲਾਫਟਰ ਗੁਰੂ ਸੁਮਨ ਸਨੇਜਾ ! 

 

ਲਾਫਟਰ ਗੁਰੂ ਸੁਮਨ ਸਨੇਜਾ ਨੇ ਗੁਰੂ ਨਗਰੀ  ਅੰਮ੍ਰਿਤਸਰ ਪੁੱਜਣ ਤੇ ਬੋਲਦੇ ਹੋਏ ਦੱਸਿਆਂ ਕਿ ਮੈਂ ਅੱਜ ਤੋਂ ਤਕਰੀਬਨ 3 ਸਾਲ ਪਹਿਲਾ ਮੈਂ ਅੰਮ੍ਰਿਤਸਰ ਆਇਆ ਸੀ ਅਤੇ ਮੇਰੇ ਬਹੁਤ ਸਾਰੇ ਹਾਸੇ ਸ਼ੋਅ ਹੋਏ ਸੀ ਅਤੇ ਲੋਕਾਂ ਨੇ ਬਹੁਤ ਪਿਆਰ ਵੀ ਦਿੱਤਾ ਸੀ ਤੇ ਮੈਂ ਇੱਕ ਵਾਰ ਫਿਰ ਆਪਣੇ ਪੰਜਾਬੀਆਂ ਦਾ ਦਿੱਲ ਜਿੱਤਣ ਦੇ ਲਈ ਅੰਮ੍ਰਿਤਸਰ ਆਇਆ ਹਾ ਅਤੇ ਨਵੇਂ ਸਾਲ 2026 ਦੀ ਆਮਦ ਤੇ ਮੇਰੇ ਬਹੁਤ ਸਾਰੇ ਸ਼ੋਅ ਅੰਮ੍ਰਿਤਸਰ ਦੇ ਕਲੱਬ ਅਤੇ ਹੋਟਲਾਂ ਦੇ ਵਿੱਚ ਹੋਏ ਹਨ ਜਿਸ ਨਾਲ ਮੈਨੂੰ ਲੱਗਦਾ ਹੈ ਕਿ ਜੋ ਪਿਆਰ ਮੈਨੂੰ ਅੰਮ੍ਰਿਤਸਰ ਦੇ ਵਿੱਚ ਮਿਲ ਰਿਹਾ ਹੈ ਹਮੇਸ਼ਾ ਮਿਲਦਾ ਰਹੇਗਾ!

 

ਸੁਮਨ ਸਨੇਜਾ ਨੇ ਦੱਸਿਆਂ ਕਿ ਮੈਂ 3 ਜਨਵਰੀ ਨੂੰ ਅੰਮ੍ਰਿਤ ਯੋਗ ਭਵਨ ਇੰਦਰਾ ਕਲੋਨੀ ਗਲੀ ਨੰਬਰ 3 ਝਬਾਲ ਰੋਡ ਮਾਤਾ ਸ਼ਕੁੰਤਲਾ ਦੇਵੀ ਜੋ ਯੋਗਾ ਗੁਰੂ ਹਨ ਅਸੀ ਮਿਲ ਕੇ ਯੋਗਾ ਤੇ ਹਾਸੇ ਦਾ ਇੱਕ ਤੜਕਾ ਲਗਾਉਣ ਜਾ ਰਹੇ ਹਾ ਜੋ ਲੋਕਾਂ ਨੂੰ ਬਹੁਤ ਪਸੰਦ ਆਵੇਗਾ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਕਰਨਾ ਹਾਸੇ ਤੇ ਯੋਗਾ ਦੀ ਅਹਿਮ ਭੂਮਿਕਾ ਹੈ ਇਹ ਦੋਵੇਂ ਕਰਨ ਦੇ ਨਾਲ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਤੇ ਮੇਰੀ ਅਪੀਲ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਇਸ ਯੋਗਾ ਤੇ ਹਾਸੇ ਕੈੰਪ ਵਿੱਚ ਪਹੁੰਚ ਕੇ ਇਸ ਦਾ ਫਾਇਦਾ ਜਰੂਰ ਲਵੋ ਕਿਉਂਕਿ ਹੱਸਣਾ ਜਿੰਦਗੀ ਦਾ ਉਹ ਹਿੱਸਾ ਹੈ ਕੇ ਤੁਸੀ ਰੋਂਦੇ ਰੋਂਦੇ ਹੱਸ ਪਾਵੋਗੇ ਤੇ ਹੱਸਦੇ ਹੱਸਦੇ ਇਹਨਾਂ ਰੋ ਪਾਵੋਗੇ ਕੇ ਤੁਹਾਡੇ ਸ਼ਰੀਰ ਦੇ ਸਾਰੇ ਅੰਗ ਇਕਦਮ ਖੁੱਲ ਜਾਣਗੇ ਅਤੇ ਤੁਸੀ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰੋਗੇ ਇਹ ਸਾਡਾ ਮੁੱਖ ਟੀਚਾ ਹੈ !