ਫਾਰਮਾ ਨਿਰਯਾਤ ਨੂੰ ਗਤੀ ਦੇਣ ਤੇ ਜ਼ੋਰ .

ਗੁਣਵੱਤਾ, ਨਵੀਨਤਾ ਅਤੇ ਪਾਲਣਾ ਰਾਹੀਂ ਭਾਰਤ ਦੇ ਫਾਰਮਾ ਨਿਰਯਾਤ ਨੂੰ ਗਤੀ ਦੇਣ 'ਤੇ ਜ਼ੋਰ

ਫਾਰਮਾ ਮੈਕਟੈੱਕ ਐਂਡ ਲੈਬ-ਨੈਕਸਟ ਐਕਸਪੋ 2026 ਤੋਂ ਪਹਿਲਾਂ ਉੱਚ-ਪੱਧਰੀ ਸੈਮੀਨਾਰ ਆਯੋਜਿਤ

ਚੰਡੀਗੜ੍ਹ, 10 ਅਪ੍ਰੈਲ, 2026 - ਉਦਯੋਗ ਦੇ ਨੇਤਾ, ਸਰਕਾਰੀ ਅਧਿਕਾਰੀ ਅਤੇ ਵੱਖ-ਵੱਖ ਹਿਤਧਾਰਕ ਅੱਜ ਹੋਟਲ ਸ਼ਿਵਾਲਿਕ ਵਿਊ ਵਿਖੇ ਆਯੋਜਿਤ ਇੱਕ ਉੱਚ-ਪੱਧਰੀ ਸੈਮੀਨਾਰ ਵਿੱਚ ਇਕੱਠੇ ਹੋਏ। ਇਸ ਸੈਮੀਨਾਰ ਦਾ ਵਿਸ਼ਾ ਸੀ - "ਗੁਣਵੱਤਾ, ਨਵੀਨਤਾ ਅਤੇ ਪਾਲਣਾ ਦੁਆਰਾ ਭਾਰਤ ਦੇ ਫਾਰਮਾਸਿਊਟੀਕਲ, ਫਾਰਮਾ ਮਸ਼ੀਨਰੀ ਅਤੇ ਉਪਕਰਣਾਂ ਦੇ ਨਿਰਯਾਤ ਦਾ ਵਿਸਤਾਰ ਕਰਨਾ।"

ਇਹ ਸੈਮੀਨਾਰ ਆਗਾਮੀ ਫਾਰਮਾ ਮੈਕਟੈੱਕ ਐਂਡ ਲੈਬ-ਨੈਕਸਟ ਐਕਸਪੋ 2026 ਦੇ ਦੂਜੇ ਐਡੀਸ਼ਨ ਲਈ ਇੱਕ ਮਹੱਤਵਪੂਰਨ ਪੂਰਵ ਪ੍ਰੋਗਰਾਮ ਵਜੋਂ ਆਯੋਜਿਤ ਕੀਤਾ ਗਿਆ।

ਸੈਮੀਨਾਰ ਦੀ ਸ਼ੁਰੂਆਤ ਭਾਰਤ ਦੇ ਉੱਚ ਮਾਤਰਾ ਵਾਲੇ ਜੈਨੇਰਿਕ ਉਤਪਾਦਕ ਤੋਂ ਉੱਚ ਮੁੱਲ ਵਾਲੇ ਗਲੋਬਲ ਇਨੋਵੇਸ਼ਨ ਹੱਬ ਵਿੱਚ ਤਬਦੀਲੀ 'ਤੇ ਇੱਕ ਮਹੱਤਵਪੂਰਨ ਚਰਚਾ ਨਾਲ ਹੋਈ। 2030 ਤੱਕ ਇਸ ਖੇਤਰ ਦੀ 50 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਦੇ  ਮੱਦੇਨਜ਼ਰ, "ਵਿਕਸਿਤ ਭਾਰਤ @ 2047" ਦੇ ਤਹਿਤ ਭਾਰਤ ਨੂੰ "ਫਾਰਮਾ ਪਾਵਰਹਾਊਸ" ਦਾ ਉਦੇਸ਼ ਨਿਰਧਾਰਿਤ ਕੀਤਾ ਗਿਆ ਹੈ।

ਇਸ ਮਿਸ਼ਨ ਅਧੀਨ, ਗੁੰਝਲਦਾਰ ਬਾਇ�"ਪ੍ਰੋਸੈੱਸਿੰਗ ਉਪਕਰਣਾਂ ਅਤੇ ਉੱਨਤ ਪ੍ਰਯੋਗਸ਼ਾਲਾ ਯੰਤਰਾਂ ਵਿੱਚ ਆਤਮ-ਨਿਰਭਰਤਾ (ਆਤਮਨਿਰਭਰ ਭਾਰਤ) 'ਤੇ ਜ਼ੋਰ ਦਿੱਤਾ ਗਿਆ; ਇਸ ਤੋਂ ਇਲਾਵਾ, ਰਵਾਇਤੀ ਨਿਰਮਾਣ ਤੋਂ ਅੱਗੇ ਵਧਦੇ ਹੋਏ ਏਆਈ ਅਧਾਰਿਤ ਆਟੋਮੇਸ਼ਨ ਅਤੇ ਟਿਕਾਊ ਨਿਰਮਾਣ ਵਰਗੀਆਂ ਫਾਰਮਾ 4.0 ਤਕਨਾਲੋਜੀਆਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ ਗਿਆ।

ਸੈਮੀਨਾਰ ਵਿੱਚ ਭਾਰਤ ਸਰਕਾਰ ਦੁਆਰਾ ਰੈਗੂਲੇਟਰੀ ਫ੍ਰੇਮਵਰਕ ਅਤੇ ਨਿਰਯਾਤ ਪ੍ਰੋਤਸਾਹਨ ਪਹਿਲਕਦਮੀਆਂ ਬਾਰੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ।


ਮੁੱਖ ਬੁਲਾਰੇ ਵਜੋਂ, ਸ਼੍ਰੀ ਯਸ਼ ਗਰਗ, ਆਈਏਐੱਸ- ਡਾਇਰੈਕਟਰ ਜਨਰਲ ਅਤੇ ਕਮਿਸ਼ਨਰ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈਜ਼), ਹਰਿਆਣਾ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ 'ਤੇ ਚਾਨਣਾ ਪਾਉਂਦੇ ਹੋਏ ਹਰਿਆਣਾ ਨੂੰ  ਫਾਰਮਾ ਮਸ਼ੀਨਰੀ ਅਤੇ ਪ੍ਰਯੋਗਸ਼ਾਲਾ ਉਪਕਰਣਾਂ ਦੇ ਨਿਰਮਾਣ ਅਤੇ ਨਿਰਯਾਤ ਲਈ ਇੱਕ ਸੰਭਾਵੀ ਹੱਬ ਦੱਸਿਆ।

ਇਸ ਦੌਰਾਨ, ਸ਼੍ਰੀ ਉਤਪਲ ਕੁਮਾਰ ਆਚਾਰਿਆ, ਸੰਯੁਕਤ ਡਾਇਰੈਕਟਰ ਜਨਰਲ (ਡੀਜੀਐੱਫਟੀ, ਲੁਧਿਆਣਾ) ਨੇ ਨਿਰਯਾਤ ਨੂੰ ਸਰਲ ਬਣਾਉਣ ਅਤੇ ਨਵੀਨਤਾ-ਅਧਾਰਿਤ ਗੁਣਵੱਤਾ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਰਕਾਰੀ ਨੀਤੀਆਂ 'ਤੇ ਚਾਨਣਾ ਪਾਇਆ।
ਇਸ ਮੌਕੇ 'ਤੇ, ਈਈਪੀਸੀ ਇੰਡੀਆ ਦੁਆਰਾ ਆਉਣ ਵਾਲੇ ਫਾਰਮਾ ਮੈਕਟੈੱਕ ਐਂਡ ਲੈਬ-ਨੈਕਸਟ ਐਕਸਪੋ 2026 ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ ਅਤੇ ਐਕਸਪੋ ਲਈ ਅਧਿਕਾਰਤ ਬ੍ਰੋਸ਼ਰ ਵੀ ਜਾਰੀ ਕੀਤਾ ਗਿਆ।

ਉਦਯੋਗ ਵਫਦਾਂ ਨੇ ਐਕਸਪੋ ਪ੍ਰਤੀ ਡੂੰਘੀ ਦਿਲਚਸਪੀ ਪ੍ਰਗਟਾਈ ਅਤੇ ਆਲਮੀ ਮਿਆਰਾਂ ਦੇ ਅਨੁਸਾਰ ਗੁਣਵੱਤਾ ਨਿਰਮਾਣ ਹੱਲ, ਉੱਭਰਦੇ ਨਵੀਨਤਾ, ਊਰਜਾ ਕੁਸ਼ਲ ਤਕਨੀਕਾਂ, ਐਡਵਾਂਸਡ ਡਾਇਗਨੌਸਟਿਕ ਅਤੇ ਵਿਸ਼ਲੇਸ਼ਣਾਤਮਕ ਉਪਕਰਣਾਂ ਅਤੇ ਬਾਇ�"ਫਾਰਮਾ ਰਿਸਰਚ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਖੇਤਰਾਂ ਵਿੱਚ ਭਾਈਵਾਲੀ ਦੀ ਇੱਛਾ ਪ੍ਰਗਟਾਈ।

ਨਾਲ ਹੀ, ਰਿਵਰਸ ਬਾਇਰ-ਸੇਲਰ ਮੀਟ (RBSM) ਰਾਹੀਂ ਅਮਰੀਕਾ, ਯੂਰੋਪ, ਸਾਊਥ ਏਸ਼ੀਆ ਅਤੇ ਅਫਰੀਕਾ ਵਰਗੇ ਉਭਰਦੇ ਬਜ਼ਾਰਾਂ ਦੇ ਖਰੀਦਦਾਰਾਂ ਨਾਲ ਸਿੱਧੇ ਸੰਪਰਕ ਦੇ ਮੌਕਿਆਂ ਬਾਰੇ ਵੀ ਚਰਚਾ ਹੋਈ।

ਸੈਮੀਨਾਰ ਵਿੱਚ ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਸ਼੍ਰੀ ਅਰੁਣ ਸ਼ੁਕਲਾ (ਈਈਪੀਸੀ ਇੰਡੀਆ), ਡਾ. ਪ੍ਰਦੀਪ ਮੱਟੂ (ਸਾਬਕਾ ਸੰਯੁਕਤ ਡਰੱਗਜ਼ ਕਮਿਸ਼ਨਰ), ਡਾ. ਗੋਵਿੰਦ ਸ਼ੰਕਰ ਪਾਂਡੇ (ਸੀਈ�" ਐਂਡ ਐੱਮਡੀ, ਗੈਂਪ ਤਕਨਾਲੋਜਿਜ਼ ਪ੍ਰਾਈਵੇਟ ਲਿਮਿਟੇਡ) ਅਤੇ ਸ਼੍ਰੀ ਜੇ. ਇਮਾਮ (ਸੀਨੀਅਰ ਵਾਈਸ ਪ੍ਰੈਜ਼ੀਡੈਂਟ-ਵਰਕਸ, ਅਰਿਸਟੋ ਫਾਰਮਾਸਿਊਟੀਕਲਸ ਪ੍ਰਾ. ਲਿਮ.) ਸ਼ਾਮਲ ਸਨ।

ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰੀ ਰੈਗੂਲੇਟਰੀ ਸਹਿਯੋਗ ਅਤੇ ਉਦਯੋਗ ਨਵੀਨਤਾ ਦਰਮਿਆਨ ਬਿਹਤਰ ਤਾਲਮੇਲ ਹੀ ਵਰ੍ਹੇ 2047 ਤੱਕ ਭਾਰਤ ਦੇ ਇੰਜੀਨੀਅਰਿੰਗ ਨਿਰਯਾਤ ਨੂੰ 1 ਟ੍ਰਿਲੀਅਨ ਡਾਲਰ ਤੱਕ ਪਹੁੰਚਾਉਣ ਦਾ ਅਧਾਰ ਬਣੇਗਾ।

ਇਹ ਸੈਮੀਨਾਰ ਈਈਪੀਸੀ ਇੰਡੀਆ ਦੁਆਰਾ ਆਯੋਜਿਤ ਕੀਤੀ ਗਈ , ਜੋ ਕਿ ਇੰਜੀਨੀਅਰਿੰਗ ਸੈਕਟਰ ਵਿੱਚ ਵਪਾਰ ਅਤੇ ਨਿਵੇਸ਼ ਪ੍ਰੋਤਸਾਹਨ ਦੀ ਮੁੱਖ ਸੰਸਥਾ ਹੈ, ਜਿਸ ਨੂੰ ਵਣਜ ਅਤੇ ਉਦਯੋਗ ਮੰਤਰਾਲਾ, ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ।