ਡਾ. ਗੁਰਦੀਪ ਸਿੰਘ ਨੇ ਸੰਭਾਲਿਆ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਦਾ ਅਹੁਦਾ.

 


ਲੁਧਿਆਣਾ, ਨਵੰਬਰ 23 (ਇੰਦਰਜੀਤ) - ਡਾ. ਗੁਰਦੀਪ ਸਿੰਘ ਨੇ ਸਰਕਾਰ ਦੇ ਹੁਕਮਾਂ ਤਹਿਤ ਤਰੱਕੀ ਉਪਰੰਤ ਬਤੌਰ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਦਾ ਅਹੁਦਾ ਸੰਭਾਲਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਕਮੇ ਦੇ ਰਿਟਾਰਿਡ ਅਧਿਕਾਰੀ, ਮੌਜੂਦਾ ਅਧਿਕਾਰੀਆਂ ਤੋਂ ਇਲਾਵਾ ਕਿਸਾਨ ਆਗੂ ਅਤੇ ਪੈਸਟੀਸਾਈਡ, ਫਰਟੀਲਾਈਜ਼ਰ ਐਸ਼ੋਸ਼ੀਏਸ਼ਨ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਡਾ. ਨਰਿੰਦਰ ਸਿੰਘ ਬੈਨੀਪਾਲ (ਜੁਆਇੰਟ ਡਾਇਰਕੈਟਰ ਪੀ.ਪੀ.) ਪੰਜਾਬ ਨੇ ਜਿੱਥੇ ਡਾ. ਗੁਰਦੀਪ ਸਿੰਘ ਨੂੰ ਵਧਾਈ ਦਿੱਤੀ, ਉਥੇ ਕਿਸਾਨੀ ਹਿੱਤ ਲਈ ਸਮੂਹ ਸਟਾਫ ਨੂੰ ਨਾਲ ਲੈ ਕੰਮ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਡਾ. ਸੁਖਪਾਲ ਸਿੰਘ ਸੇਖੋਂ ਨੇ ਪੁਰਾਣੇ ਸਮੇਂ ਵਿੱਚ ਡਾ. ਗੁਰਦੀਪ ਸਿੰਘ ਵੱਲੋਂ ਕਿਸਾਨੀ ਦੀ ਬੇਹਤਰੀ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ। ਡਾ. ਵਰਿੰਦਰਜੀਤ ਭੰਡਾਰੀ, ਡਾ. ਰਜਿੰਦਰਪਾਲ ਸਿੰਘ �"ਲਖ, ਡਾ. ਪ੍ਰਕਾਸ਼ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ। ਕਿਸਾਨ ਬਲਦੇਵ ਸਿੰਘ ਬੀੜ ਗਗੜਾ, ਜਗਰੂਪ ਸਿੰਘ ਸੇਖੋਂ ਵੱਲੋਂ ਵੀ ਕਿਸਾਨਾਂ ਦੀ ਨੁਮਾਇੰਗੀ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸ਼ਤੀਸ ਬਾਸਲ ਪ੍ਰਧਾਨ ਫਰਟੀਲਾਈਜ਼ਰ ਐਸ਼ੋਸ਼ੀਏਸ਼ਨ ਜਗਰਾਉ ਵੱਲੋਂ ਵੀ ਆਪਣੇ ਸਾਥੀਆਂ ਸਮੇਤ ਇਸ ਮੌਕੇ ਸਿਰਕਤ ਕੀਤੀ ਗਈ। ਇਸ ਮੌਕੇ ਡਾ. ਸ਼ਾਹਬਾਜ਼ ਸਿੰਘ ਚੀਮਾ ਪ੍ਰਧਾਨ ਐਗਰੀਕਲਚਰ ਆਫ਼ਿਸਰਜ ਐਸ਼ੋਸ਼ੀਏਸ਼ਨ, ਪੰਜਾਬ ਵੱਲੋਂ ਵੀ ਸਾਥੀਆਂ ਸਮੇਤ ਹਾਜ਼ਰੀ ਲਵਾਈ ਗਈ। ਡਾ. ਲਖਵੀਰ ਸਿੰਘ ਨੇ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਸਮੇਂ ਡਾ. ਜੁਗਿੰਦਰ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ, ਡਾ. ਗੁਰਮੁੱਖ ਸਿੰਘ, ਡਾ. ਜਗਦੇਵ ਸਿੰਘ, ਡਾ.ਨਿਰਮਲ ਸਿੰਘ, ਇੰਜੀ: ਅਮਨਪ੍ਰੀਤ ਸਿੰਘ ਘਈ, ਡਾ. ਗੁਰਿੰਦਰਪਾਲ ਕੌਰ, ਡਾ. ਧੰਨਰਾਜ, ਡਾ. ਸ਼ਾਰਦਾ, ਡਾ. ਹਰਵਿੰਦਰ ਕੌਰ, ਡਾ. ਜਸਵੰਤ ਸਿੰਘ, ਜਸਵਿੰਦਰ ਸਿੰਘ, ਸ਼ੇਰਅਜੀਤ ਸਿੰਘ ਮੰਡ, ਅਮਨਦੀਪ ਸਿੰਘ, ਮਨਦੀਪ ਸਿੰਘ ਸੀਨੀਅਰ ਸਹਾਇਕ ਤੋਂ ਇਲਾਵਾ ਹਰ ਵਿੰਗ ਦੇ ਅਧਿਕਾਰੀ/ਕਰਮਚਾਰੀਆਂ ਨੇ ਮੁਬਾਰਕਾਂ ਦਿੱਤੀਆਂ। ਅਖੀਰ ਤੇ ਡਾ. ਗੁਰਦੀਪ ਸਿੰਘ ਵੱਲੋਂ ਮਿਲੀ ਨਵੀਂ ਜਿੰਮੇਵਾਰੀ ਨੂੰ ਇਮਾਨਦਾਰੀ, ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ਼ ਦਵਾਇਆ।