ਸ੍ਰੀ ਅਕਾਲ ਤਖਤ ਸਾਹਿਬ ਦੀ ਬਹਾਲ ਹੋਈ ਸਰਬ ਉੱਚਤਾ ਨਾਲ ਪੰਥਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ.

 ।ਲੁਧਿਆਣਾ ( ਪ੍ਰਿਤਪਾਲ ਸਿੰਘ ਪਾਲੀ) ਕਲ ਅਕਾਲੀ ਆਗੂਆਂ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਉਨ੍ਹਾਂ ਦੇ ਨਾਲ ਪਿਛਲੇ ਸਮੇਂ ਸਹਯੋਗੀ ਰਹੇ ਆਗੂਆਂ ਕੈਬਨਿਟ ਮੰਤਰੀਆਂ ਕੌਰ ਕਮੇਟੀ ਮੈਂਬਰਾਂ ਵਰਕਿੰਗ ਕਮੇਟੀ ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ।ਇਸ ਮੌਕੇ ਤਖ਼ਤ ਸਾਹਿਬ ਦੀ ਫਸੀਲ ਤੋਂ ਪਾਰਟੀ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਰਹੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਨ ਕਰਦਿਆਂ ਜਥੇਦਾਰ ਸ੍ਰੀ ਉਨ੍ਹਾਂ ਵਲੋਂ ਸਰਕਾਰ ਸਮੇਂ ਕੀਤੀਆਂ ਗਲਤੀਆਂ ਲਈ ਵਿਸਥਾਰ ਵਿੱਚ ਬੋਲ ਕੇ ਉਨ੍ਹਾਂ ਤੋਂ ਗਲਤੀਆਂ ਬਣਵਾਈਆਂ ਗਈਆਂ ਉਸ ਸਮੇਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਰਵਈਆ ਪੁਰਾਤਨ ਸਮੇਂ ਜਥੇਦਾਰ ਰਹੇ ਅਕਾਲੀ ਫੂਲਾ ਸਿੰਘ ਵਰਗਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਲੱਗ ਰਹੇ ਦੋਸ਼ਾਂ ਦਾ ਨਿਮਰਤਾ ਨਾਲ ਹਾਂ ਵਿੱਚ ਜਵਾਬ ਦਿੰਦੇ ਰਹੇ ਪਰ ਇਸ ਸਮੇਂ ਚੰਦੂ ਮਾਜਰਾ ਤੇ ਲੱਗੇ ਦੋਸ਼ ਉਹਨਾਂ ਨੇ ਕਬੂਲਣ ਤੋਂ ਇਨਕਾਰ ਕੀਤਾ ਜਿਸ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਅਖਬਾਰ ਦੀ ਕਟਿੰਗ ਦਿਖਾ ਕੇ ਉਹਨਾਂ ਉਹਨਾਂ ਵੱਲੋਂ ਦਿੱਤੇ ਬਿਆਨ ਨੂੰ ਕਬੂਲ ਕਰਨ ਲਈ ਕਿਹਾ ਪਰ ਉਹ ਇਨਕਾਰ ਕਰਦੇ ਰਹੇ ਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਦੇਵ ਸਿੰਘ ਢਿੰਡਸਾ ਅਤੇ ਬਾਕੀ ਆਗੂਆਂ ਨੂੰ ਗੁਰਮਤ ਮਰਿਆਦਾ ਅਨੁਸਾਰ ਤਨਖਾਹ ਲਗਾਈ ਜਿਨਾਂ ਵਿੱਚ ਜੋੜੇ ਝਾੜਨਾ ਗੁਸਲਖਾਨਿਆਂ ਦੀ ਸਫਾਈ ਕਰਨਾ ਅਤੇ ਬਰਸਾ ਪਕੜ ਕੇ ਸੇਵਾਦਾਰਾਂ ਦੀ ਤਰ੍ਹਾਂ ਖੜਨਾ ਸ਼ਾਮਲ ਸਨ ਜਥੇਦਾਰਾਂ ਨੇ ਬੜੀ ਹੀ ਸਖਤੀ ਨਾਲ ਲਾਈਆਂ ਧਾਰਮਿਕ ਸਜਾਵਾਂ ਤੇ ਅਮਲ ਕਰਨ ਲਈ ਹੁਕਮ ਕੀਤਾ ਜਿਸ ਨੂੰ ਲੀਡਰਾਂ ਨੇ ਜਿਹੜੇ ਮੱਥੇ ਕਬੂਲ ਕੀਤਾ ਇਸ ਸਮੇਂ ਲੀਡਰਾਂ ਦੇ ਗਲਾਂ ਵਿੱਚ ਤਖਤੀਆਂ ਵੀ ਪਾਈਆਂ ਗਈਆਂ। ਪੰਥਕ ਹਲਕਿਆਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬਾਨ ਵੱਲੋਂ ਲਾਈ ਸਖਤ ਸਟੈਂਡ ਦੀ ਪੰਥਕ ਹਲਕਿਆਂ ਵਿੱਚ ਸਲਾਗਾ ਕੀਤੀ ਜਾ ਰਹੀ ਹੈ ਪੰਥਕ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੁਝ ਸਮਾਂ ਪਹਿਲਾਂ ਆਪ ਜਾ ਕੇ ਗੱਲ ਚ ਪੱਲਾ ਪਾ ਕੇ ਆਪਣੀਆਂ ਗਲਤੀਆਂ ਕਬੂਲ ਕਰਕੇ ਭੁੱਲ ਬਖਸ਼ਾ ਲੈਂਦੇ ਤਾਂ ਜੋ ਅੱਜ ਅਕਾਲੀ ਦਲ ਦਾ ਪੰਥਕ ਕਲਕਿਆਂ ਵਿੱਚ ਹਾਲ ਹੋਇਆ ਹੈ ਸ਼ਾਇਦ ਇਹ ਨਾ ਹੁੰਦਾ। ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਫੈਸਲਿਆਂ ਦੀ ਅੱਜ ਹਰ ਥਾਂ ਤੇ ਇਕੱਠਾਂ ਵਿੱਚ ਚਰਚਾ ਹੋ ਰਹੀ ਹੈ ਅਤੇ ਉਹਨਾਂ ਦੀ ਸਲਾਘਾ ਕੀਤੀ ਜਾ ਰਹੀ ਹੈ।