ਕੇਂਦਰ ਸਰਕਾਰ ਡੀਜ਼ਲ ਤੇ ਪੈਟਰੋਲ ਨੂੰ GST ਦੇ ਘੇਰੇ ਵਿੱਚ ਲਿਆਵੇ ਅਤੇ ਪੰਜਾਬ ਸਰਕਾਰ ਡੀਜ਼ਲ ਪੈਟਰੋਲ ਤੇ ਵਧਾਏ ਰੇਟ ਵਾਪਸ ਲਏ :-ਲੱਖੋਵਾਲ.

 


ਘਰੇਲੂ ਬਿਜ਼ਲੀ ਵਿੱਚ ਮਿਲਦੀ ਸਹੂਲਤ ਸਰਕਾਰ ਜਾਰੀ ਰੱਖੇ ਅਤੇ ਮੋਟਰਾਂ ਤੇ ਬਿੱਲ ਲਾਉਣ ਦੀ ਗਲਤੀ ਨਾ ਕਰੇ


ਲਾਲ ਲਕੀਰ ਅੰਦਰ ਬਣੇ ਮਕਾਨਾਂ ਦੇ ਮਾਲਕੀ ਦੇ ਹੱਕ ਕਾਬਜ਼ਕਾਰਾਂ ਨੂੰ ਦਿੱਤੇ ਜਾਣ


ਲੁਧਿਆਣਾ (ਇੰਦਰਜੀਤ) - ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨੇਵਾਰ ਮੀਟਿੰਗ ਸ.ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਬੀਕੇਯੂ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਅਹੁਦੇਦਾਰ, ਅਗਜੈਕਟਿਵ ਮੈਂਬਰ, ਤੇ ਸਾਰੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ। ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ।


ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸ.ਅਵਤਾਰ ਸਿੰਘ ਮੇਹਲੋਂ ਸਰਪਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਜਦੋਂ ਦੇਸ਼ ਦੀਆਂ ਸਾਰੀਆਂ ਵਸਤੂਆਂ ਜੀ.ਐੱਸ.ਟੀ ਦੇ ਘੇਰੇ ਹੇਠ ਲਿਆਂਦੀਆਂ ਜਾ ਰਹੀਆਂ ਹਨ ਤਾਂ ਪੈਟਰੋਲ ਤੇ ਡੀਜ਼ਲ ਨੂੰ ਜੀ.ਐੱਸ.ਟੀ ਤੋਂ ਕਿਉਂ ਬਾਹਰ ਰੱਖਿਆ ਗਿਆ ਹੈ ਇਹ ਦੋ ਪੱਖੀ ਕਨੂੰਨ ਦੇਸ਼ ਅੰਦਰ ਕਿਉਂ ਚਲਾਇਆ ਜਾ ਰਿਹਾ ਹੈ। ਪੈਟਰੋਲ ਤੇ ਡੀਜ਼ਲ ਉੱਪਰ ਵੈਟ ਲੱਗਣ ਕਾਰਨ ਇਹ ਖਪਤਕਾਰਾਂ ਨੂੰ ਬਹੁਤ ਹੀ ਮਹਿੰਗਾ ਪੈ ਰਿਹਾ ਹੈ। ਸਾਡੀ ਮੰਗ ਹੈ ਕਿ ਸਰਕਾਰ ਡੀਜ਼ਲ ਤੇ ਪੈਟਰੋਲ ਨੂੰ ਵੀ ਜੀ.ਐੱਸ.ਟੀ ਦੇ ਘੇਰੇ ਵਿੱਚ ਲਿਆਵੇ ਜਿਸ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਵੈਟ ਤੇ ਐਕਸਾਇਜ਼ ਦਾ ਟੈਕਸ ਜੀ.ਐਸ.ਟੀ ਨਾਲੋਂ ਜਿਆਦਾ ਹੈ। ਇਸ ਤਰ੍ਹਾਂ ਕਰਨ ਨਾਲ ਵੱਧਦੀ ਹੋਈ ਮਹਿੰਗਾਈ ਤੇ ਕਾਬੂ ਪਾਇਆ ਜਾ ਸਕਦਾ ਹੈ ਤੇ ਬੱਸਾਂ, ਟਰੱਕਾਂ ਦਾ ਕਿਰਾਇਆ ਵੀ ਸਸਤਾ ਹੋਵੇਗਾ ਤੇ ਜੋ ਸੂਬਾ ਸਰਕਾਰਾਂ ਆਪਣੀ ਮਨਮਰਜ਼ੀ ਦੇ ਟੈਕਸ ਲਗਾਉਂਦੀਆਂ ਹਨ ਉਨ੍ਹਾਂ ਨੂੰ ਨੱਥ ਪਵੇਗੀ ਤੇ ਤੇਲ ਦੇ ਰੇਟ ਵੀ ਸਭ ਸੂਬਿਆਂ ਵਿੱਚ ਲੱਗਭਗ ਇੱਕਸਾਰ ਹੋਣਗੇ।


ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਪਾਲਮਾਜ਼ਰਾ,ਪਰਸ਼ੋਤਮ ਸਿੰਘ ਗਿੱਲ, ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਪੈਟਰੋਲ ਉੱਪਰ 62 ਪੈਸੇ ਤੇ ਡੀਜ਼ਲ ਤੇ 91 ਪੈਸੇ ਰੇਟ ਵਧਾ ਕੇ ਕਿਸਾਨਾਂ,ਟਰਾਂਸਪੋਟਰਾਂ, ਕਾਰਖਾਨੇਦਾਰਾਂ ਤੇ ਆਮ ਲੋਕਾਂ ਨਾਲ ਵੱਡੀ ਠੱਗੀ ਮਾਰੀ ਹੈ ਜਦਕਿ ਅੰਤਰਰਾਸ਼ਟਰੀ ਮਾਰਕਿਟ ਵਿੱਚ ਕੱਚੇ ਤੇਲ ਦੇ ਰੇਟ ਘੱਟ ਰਹੇ ਹਨ ਗੁਆਂਢੀ ਸੂਬਿਆਂ ਹਿਮਾਚਲ,ਚੰਡੀਗੜ੍ਹ, ਹਰਿਆਣਾ ਵਿੱਚ ਇਸ ਸਮੇਂ ਤੇਲ ਦੇ ਰੇਟ ਪੰਜਾਬ ਦੇ ਮੁਕਾਬਲੇ ਘੱਟ ਹਨ ਪੰਜਾਬ ਸਰਕਾਰ ਦੁਆਰਾ ਵਧਾਏ ਰੇਟ ਕਿਸਾਨੀ ਨੂੰ ਸਭ ਤੋਂ ਜਿਆਦਾ ਪ੍ਰਭਾਵਿਤ ਕਰਨਗੇ ਕਿਉਂਕਿ ਝੋਨੇ ਦੀ ਫਸਲ ਕੱਟਣ ਦੇ ਨਜ਼ਦੀਕ ਆ ਰਹੀ ਹੈ ਤੇ ਕਣਕ ਦੀ ਬਿਜ਼ਾਈ ਵੀ ਨਾਲੋ ਨਾਲ ਸ਼ੁਰੂ ਹੋ ਜਾਂਦੀ ਹੈ ਤੇਲ ਦੇ ਵਧਾਏ ਰੇਟ ਕਿਸਾਨਾਂ ਦੀ ਆਰਥਿਕਤਾਂ ਨੂੰ ਹੋਰ ਨਿਘਾਰ ਵੱਲ੍ਹ ਲੈ ਜਾ ਰਹੀ ਹੈ। ਜਦਕਿ ਫਸਲਾਂ ਦੇ ਰੇਟ ਪਹਿਲਾਂ ਹੀ ਕਿਸਾਨਾਂ ਨੂੰ ਘੱਟ ਮਿਲ ਰਹੇ ਹਨ ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਨੂੰ ਡੀਜ਼ਲ ਸਬਸਿਡੀ  ਦਿੱਤਾ ਜਾਵੇ ਪਹਿਲਾਂ ਹੀ ਕਈ ਦੇਸ਼ ਕਿਸਾਨਾਂ ਨੂੰ ਖੇਤੀ ਵਾਸਤੇ ਡੀਜ਼ਲ ਸਬਸਿਡੀ ਉੱਪਰ ਦੇ ਰਹੇ ਹਨ ਸਾਡੀ ਮੰਗ ਹੈ ਕਿ ਸਰਕਾਰ ਵਧਾਏ ਰੇਟ ਤੁਰੰਤ ਵਾਪਸ ਲੈ ਕੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਧਾਨ ਕਰੇ।


ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਸਾਹਾਬਾਣਾ, ਜਸਵੰਤ ਸਿੰਘ ਬੀਜਾ, ਪ੍ਰੀਤਮ ਸਿੰਘ ਬਾਘਾਪੁਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਵੱਲੋਂ ਜੋ ਬਿਜਲੀ ਤੇ 3 ਰੁਪਏ ਦੀ ਸਬਸਿਡੀ ਦਿੱਤੀ ਸੀ ਉਹ ਵਾਪਸ ਲੈ ਲਈ ਹੈ ਬਿਜ਼ਲੀ ਸਬਸਿਡੀ ਬੰਦ ਕਰਨ ਨਾਲ ਗਰੀਬ ਲੋਕਾਂ ਉੱਤੇ ਆਰਥਿਕ ਬੋਝ ਵਧੇਗਾ ਆਮ ਲੋਕਾਂ ਦੀ ਅਰਥਿਕ ਹਾਲਤ ਹੋਰ ਪਤਲੀ ਹੋ ਜਾਵੇਗੀ ਸਾਡੀ ਮੰਗ ਹੈ ਕਿ ਸਰਕਾਰ ਇਹ ਫੈਸਲਾ ਤੁਰੰਤ ਵਾਪਸ ਲਵੇ ਤੇ ਪੰਜਾਬ ਸਰਕਾਰ ਨੂੰ ਤਾੜਨਾਂ ਹੈ ਕਿ ਜੇਕਰ ਉਸ ਨੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਚਾਲੂ ਕਰਨ ਬਾਰੇ ਕੋਈ ਫੈਸਲਾ ਲਿਆ ਤਾਂ ਯੂਨੀਅਨ ਸਰਕਾਰ ਖਿਲਾਫ ਸੰਘਰਸ਼ ਦਾ ਰਾਸਤਾ ਅਖਤਿਆਰ ਕਰੇਗੀ ਜਿਸ ਦੀ ਜਿੰਮੇਬਾਰੀ ਮਾਨ ਸਰਕਾਰ ਦੀ ਹੋਵੇਗੀ ਡੀਏਪੀ ਖਾਦ ਦੀ ਘਾਟ ਇਸ ਸਮੇਂ ਪੰਜਾਬ ਅੰਦਰ ਬਹੁਤ ਵੱਡੇ ਪੱਧਰ ਤੇ ਸਾਹਮਣੇ ਆ ਰਹੀ ਹੈ ਕਿਉਂਕਿ ਕਣਕ ਤੇ ਆਲੂਆਂ ਦੀ ਬਿਜ਼ਾਈ ਦਾ ਸ਼ੀਜ਼ਨ ਆਉਣ ਵਾਲਾ ਹੈ ਪਰ ਸੋਸਾਇਟੀਆਂ ਤੇ ਖਾਦ ਵਾਲੀਆਂ ਦੁਕਾਨਾਂ ਤੇ ਅਜੇ ਤੱਕ ਡੀਏਪੀ ਨਹੀਂ ਪਹੁੰਚਿਆ ਪੰਜਾਬ ਸਰਕਾਰ ਇਸ ਵੱਲ੍ਹ ਫੌਰੀ ਧਿਆਨ ਦਿੰਦੇ ਹੋਏ ਤੁਰੰਤ ਡੀਏਪੀ ਖਾਦ ਦਾ ਪ੍ਰਬੰਧ ਕਰੇ ਤੇ ਦੂਜਾ ਪੰਜਾਬ ਦੇ ਸ਼ੈਲਰਾਂ ਵਿੱਚ ਅਜੇ ਵੀ ਪਿਛਲੇ ਸੀਜ਼ਨ ਦਾ ਝੋਨਾ ਪਿਆ ਹੈ ਸਰਕਾਰ ਤੁਰੰਤ ਸ਼ੈਲਰ ਵਿੱਚ ਪਿਆ ਝੋਨਾ ਚੁਕਾਵੇ ਤਾਂ ਜੋ ਆਉਣ ਵਾਲੀ ਫਸਲ ਸ਼ੈਲਰਾਂ ਵਿੱਚ ਲੱਗ ਸਕੇ।


ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਨਪਾਲ ਸਿੰਘ ਸੋਢੀ, ਬਲਦੇਵ ਸਿੰਘ ਪੂਨੀਆ ਤੇ ਸੂਰਤ ਸਿੰਘ ਕਾਦਰਵਾਲਾਨੇ  ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਲੋਕ ਪਿਛਲੇ ਕਈ ਸਾਲਾਂ ਤੋਂ ਲਾਲ ਲਕੀਰ ਦੇ ਅੰਦਰ ਆਪਣੇ ਘਰ ਬਾਰ ਬਣਾਕੇ  ਰਹਿ ਰਹੇ ਹਨ ਉਨ੍ਹਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ ਤਾਂ ਜੋ ਭਵਿੱਖ ਵਿੱਚ ਕੋਈ ਨਵਾਂ ਕਾਨੂੰਨ ਉਨਾਂ ਨੂੰ ਘਰਾਂ ਤੋਂ ਵਾਂਝੇ ਨਾ ਕਰ ਸਕੇ ਦੂਜਾ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸੂਬੇ ਨਾਲ ਲੱਗਦੇ ਅੰਤਰਰਾਸ਼ਟਰੀ ਬਾਰਡਰ ਖੁਲਵਾ ਕੇ ਕਿਸਾਨਾਂ ਨੂੰ ਸਿੱਧਾ ਵਪਾਰ ਕਰਨ ਦੀ ਖੁੱਲ ਦੇਵੇ ਜਿਸ ਨਾਲ ਕਿਸਾਨਾਂ ਦੀ ਆਮਦਨ

ਵੀ ਵਧੇਗੀ ਤੇ ਦੇਸ਼ ਦੀ ਤਰੱਕੀ ਵੀ ਹੋਵੇਗੀ ਤੇ ਇੱਕ ਬਹੁਤ ਵੱਡਾ ਮਸਲਾ ਅਸੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਜੋ ਹਲਕਾ ਡੇਰਾ ਬੱਸੀ ਨਾਲ ਜੁੜਿਆਂ ਹੋਇਆ ਹੈ ਜਿਥੇ ਕਾਰਖਾਨੇ, ਸਟੋਨ ਕਰੈਸ਼ਰ ਤੇ ਦਵਾਈਆਂ ਬਣਾਉਣ ਵਾਲੀਆਂ ਫੈਟਰੀਆਂ ਲਗਾਤਾਰ ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ ਜਿਸ ਨਾਲ ਹਲਕੇ ਅੰਦਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਤੇ ਜੋ ਸ਼ੰਭੂ ਬਾਰਡਰ ਤੇ ਲੱਗੇ ਮੋਰਚੇ ਕਾਰਨ ਰਾਸਤਾ ਬੰਦ ਹੈ ਜਿਸ ਕਾਰਨ ਹਾਈਵੇ ਦੀ ਟਰੈਫਿਕ ਹਲਕੇ ਦੇ ਪਿੰਡਾਂ ਵਿਚੋਂ ਗੁਜ਼ਰਨ ਕਾਰਨ ਪਿੰਡਾਂ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ ਸਰਕਾਰ ਇਸ ਹਲਕੇ ਵੱਲ ਵਿਸ਼ੇਸ਼ ਧਿਆਨ ਦੇਵੇ ਤੇ ਲੋਕਾਂ ਦੀਆਂ ਸਮੱਸਿਆਵਾਂ ਤੁਰੰਤ ਪ੍ਰਭਾਵ ਨਾਲ ਹੱਲ ਕਰਵਾਵੇ ਅੱਜ ਦੀ ਮੀਟਿੰਗ ਵਿੱਚ ਮੰਦਰਜੀਤ ਸਿੰਘ ਮਾਵਾ,ਚਰਨ ਸਿੰਘ ਮੁੰਡੀਆਂ, ਸੁਰਮੁੱਖ ਸਿੰਘ ਸਲੇਬਰਾਹ, ਪ੍ਰੀਤਮ ਸਿੰਘ ਬਾਘਾਪੁਰਾਣਾ, ਅਵਤਾਰ ਸਿੰਘ ਭੇਡਪੁਰੀ ਸਾਰੇ ਅਹੁਦੇਦਾਰ ਪੰਜਾਬ ਜੋਗਿੰਦਰ ਸਿੰਘ ਢਿੱਲੋ,ਮਨਜੀਤ ਸਿੰਘ ਢੀਂਡਸਾ, ਭੁਪਿੰਦਰ ਸਿੰਘ ਦੌਲਤਪੁਰਾ, ਜਸਵੰਤ ਸਿੰਘ ਦੋਨਾ,ਹਰਭਜਨ ਸਿੰਘ ਤਾਰਾਗੜ, ਹਰਮੇਲ ਸਿੰਘ ਭੁਟੇਹੜੀ, ਦਵਿੰਦਰ ਸਿੰਘ ਦੇਹਕਲਾਂ, ਗੁਰਚਰਨ ਸਿੰਘ ਕੰਗ,ਅਮਰੀਕ ਸਿੰਘ,ਦਲਜੀਤ ਸਿੰਘ ਚਲਾਕੀ, ਸਰਬਜੀਤ ਸਿੰਘ,ਦਰਸ਼ਨ ਸਿੰਘ ਜਟਾਣਾ, ਪ੍ਰਲਾਦ ਸਿੰਘ, ਸੁਰਜੀਤ ਸਿੰਘ ਸਾਰੇ ਜਿਲਾ ਪ੍ਰਧਾਨ ਸੇਵਕ ਸਿੰਘ, ਰਵਿੰਦਰ ਸਿੰਘ,ਅਮਰਜੀਤ ਸਿੰਘ,ਜਗਤਾਰ ਸਿੰਘ ਚੋਟੀਆ,ਲਖਵੀਰ ਸਿੰਘ,ਗੁਰਮੇਲ ਸਿੰਘ,ਪਮਨਦੀਪ ਸਿੰਘ ਮੇਹਲੋਂ, ਜਤਿੰਦਰਪਾਲ

ਜਿੰਦੂ,ਰਘੂਵੀਰ ਸਿੰਘ ਕੂੰਮਕਲਾਂ,ਦਿਲਬਾਗ ਸਿੰਘ, ਰਣਜੀਤ ਸਿੰਘ,ਸ਼ਿੰਗਾਰਾ ਸਿੰਘ,ਅੰਮ੍ਰਿਤ ਰਾਜੇਵਾਲ,ਸ਼ਿੰਗਾਰਾ ਸਿੰਘ,ਪ੍ਰਮਿੰਦਰ ਸਿੰਘ, ਸੁਰਿੰਦਰ ਸਿੰਘ,ਸੁਖਜਿੰਦਰ ਸਿੰਘ, ਸੁਖਪਾਲ ਸਿੰਘ, ਰਵਿੰਦਰ ਸਿੰਘ, ਨਾਇਬ ਸਿੰਘ,ਪ੍ਰੀਤਮ ਸਿੰਘ, ਭਰਤ ਸਿੰਘ,ਗਿਆਨ ਮੰਡ,ਜਗਤਾਰ ਸਿੰਘ ਆਂਡਲੂ,ਮਲਵਿੰਦਰ ਸਿੰਘ, ਮੁਖਤਿਆਰ ਸਿੰਘ,ਬੰਟੀ ਪਾਇਲ,ਸੱਜਾ ਸਿੰਘ ਰਾਜੇਵਾਲ,ਸੁਖਜਿੰਦਰ ਸਿੰਘ, ਬਲਜਿੰਦਰ ਸਿੰਘ,ਗੁਰਮੇਲ ਸਿੰਘ ਆਦਿ ਹਾਜ਼ਰ ਸਨ।