46ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ ਦੌਰਾਨ ਪ੍ਰਵਾਸੀ ਸ਼ਾਇਰ ਹਰਜਿੰਦਰ ਕੰਗ, ਸੰਗੀਤਕਾਰ ਤੇਜਵੰਤ ਕਿੱਟੂ, ਗਾਇਕ ਭੈਣਾਂ ਜੋਤੀ ਨੂਰਾਂ ਦਾ ਸਨਮਾਨ.
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਮੇਲੇ ਦਾ ਉਦਘਾਟਨ
ਪੰਜਾਬੀ ਰਿਵਾਇਤੀ ਗਾਇਕੀ ਦਾ ਲੱਗਿਆ ਖ਼ੁੱਲ੍ਹਾ ਅਖਾੜਾ
ਲੁਧਿਆਣਾ, 21 ਅਕਤੂਬਰ (ਇੰਦ੍ਰਜੀਤ) : ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਡਾ. ਏ.ਵੀ.ਐਮ ਐਜੂਕੇਸ਼ਨਲ ਸੋਸਾਇਟੀ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ 46ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਪੰਜਾਬੀ ਸੱਭਿਆਚਾਰਕ ਮੇਲਾ ਆਪਣੀਆਂ ਮਿੱਠੀਆਂ ਤੇ ਡੂੰਘੀਆਂ ਯਾਦਾਂ ਛੱਡਦਾ ਸੰਪੰਨ ਹੋਇਆ।
ਮੇਲੇ ਉਦਘਾਟਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕੀਤਾ ਗਿਆ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਫਾਉਂਡੇਸ਼ਨ ਦੇ ਸਰਪ੍ਰਸਤ ਡਾ. ਗੁਰਭਜਨ ਸਿੰਘ ਗਿੱਲ, ਐਮ.ਐਲ.ਏ ਅਸ਼ੋਕ ਪਰਾਸ਼ਰ ਪੱਪੀ, ਫਾਊਂਡੇਸ਼ਨ ਦੇ ਸਕੱਤਰ ਜਨਰਲ ਡਾ. ਨਿਰਮਲ ਜੋੜਾ, ਸਾਬਕਾ ਐਮ.ਪੀ ਅਤੇ ਪ੍ਰਸਿੱਧ ਲੋਕ ਗਾਇਕ ਮੁਹੰਮਦ ਸਦੀਕ ਵੱਲੋਂ ਪੰਜਾਬੀ ਸੂਫੀ ਗਾਇਕੀ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਜਯੋਤੀ ਨੂਰਾਂ, ਦੋਗਾਣਾ ਗਾਇਕੀ ਲਈ ਦੀਪ ਢਿਲੋਂ ਅਤੇ ਜੈਸਮੀਨ, ਪਰਵਾਸੀ ਪੰਜਾਬੀ ਸ਼ਾਇਰ ਹਰਜਿੰਦਰ ਕੰਗ, ਖੇਡਾਂ ਦੇ ਖੇਤਰ ਵਿੱਚੋਂ �"ਲੰਪੀਅਨ ਹਰਵੰਤ ਕੌਰ, ਪ੍ਰਵਾਸੀ ਪੰਜਾਬੀ ਨਿਰਮਲ ਸਿੰਘ ਅਮਰੀਕਾ, ਰਾਜ ਝੱਜ ਕੇਨੇਡਾ, ਦੀਪ ਢਿਲੋਂ ਅਤੇ ਸੰਗੀਤ ਨਿਰਦੇਸ਼ਕ ਤੇਜਵੰਤ ਕਿੱਟੂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ।
ਨਵਜੋਤ ਸਿੰਘ ਜਰਗ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬੀ ਰਵਾਇਤੀ ਗਾਇਕੀ ਤੇ ਢਾਡੀ ਕਵੀਸ਼ਰੀ ਪੇਸ਼ ਕੀਤੀ ਗਈ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ। ਉਪਰੰਤ, ਜਯੋਤੀ ਨੂਰਾਂ, ਦੀਪ ਢਿਲੋਂ ਅਤੇ ਜੈਸਮੀਨ, ਲੋਕ ਗਾਇਕ ਰਵਿੰਦਰ ਗਰੇਵਾਲ, ਆਤਮਾ ਬੁਢੇਵਾਲੀਆ, ਜਸਵੰਤ ਸੰਦੀਲਾ, ਸ਼ਾਲਿਨੀ ਜਮਵਾਲ, ਹੈਪੀ ਡੇਹਲੋਂ ਅਤੇ ਲਵ ਮਨਜੋਤ ਵੱਲੋਂ ਸਭਿਅਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਜਦਕਿ ਪ੍ਰੋਗਰਾਮ ਦਾ ਸੰਚਾਲਨ ਬੀਬਾ ਮੀਨਾ ਮਹਿਰੋਕ ਅਤੇ ਕਰਮਜੀਤ ਗਰੇਵਾਲ ਵੱਲੋਂ ਕੀਤਾ ਗਿਆ।