ਗੋਪਾਲ ਮੰਦਿਰ ਕਮੇਟੀ ਜਨਕਪੁਰੀ ਵਲੋਂ ਤੁਲਸੀ ਮਾਤਾ ਦਾ ਵਿਆਹ ਸਮਾਰੋਹ ਕਰਵਾਇਆ.

 

ਲੁਧਿਆਣਾ, 22 ਨਵੰਬਰ ( ਸਰਬਜੀਤ ) : ਜਨਕਪੁਰੀ ਮੇਨ ਮਾਰਕੀਟ ਗੋਪਾਲ ਮੰਦਿਰ ਕਮੇਟੀ ਵਲੋਂ ਤੁਲਸੀ ਮਾਤਾ ਦਾ ਵਿਆਹ ਸਮਾਰੋਹ ਭਗਵਾਨ ਠਾਕੁਰ ਜੀ ਸ਼ਾਲੀਗ੍ਰਾਮ ਨਾਲ ਧੂਮ ਧਾਮ ਨਾਲ ਕਰਵਾਇਆ ਗਿਆ।  ਜਨਕਪੁਰੀ ਗੋਪਾਲ ਮੰਦਿਰ ਤੋਂ ਠਾਕੁਰ ਜੀ ਸ਼ਾਲੀਗ੍ਰਾਮ ਜੀ ਦੀ ਬਰਾਤ ਲੈ ਕੇ ਜਮਾਲਪੁਰ ਬਾਂਸਲ ਅਗਰਵਾਲ ਪਰਿਵਾਰ ਦੇ ਘਰ ਪਹੁੰਚੀ। ਜਿੱਥੇ ਬਾਂਸਲ ਅਗਰਵਾਲ ਵਲੋਂ ਤੁਲਸੀ ਮਾਤਾ ਦੇ ਵਿਆਹ ਸਮਾਰੋਹ ਤੋਂ ਪਹਿਲਾ 

�"ਰਤਾਂ ਵੱਲੋਂ ਤੁਲਸੀ ਮਾਤਾ ਦੀ ਪੂਜਾ ਕੀਤੀ ਗਈ ਅਤੇ ਬਾਅਦ 'ਚ ਤੁਲਸੀ ਵਿਆਹ ਪੂਰੇ ਰੀਤੀ-ਰਿਵਾਜ਼ਾਂ ਅਨੁਸਾਰ ਬੜੀ ਧੂਮ ਧਾਮ ਨਾਲ ਕੀਤਾ ਗਿਆ। ਅਗਰਵਾਲ ਪਰਿਵਾਰ ਨੇ ਤੁਲਸੀ ਮਾਤਾ ਦਾ ਕੰਨਿਆਂ ਦਾਨ ਕੀਤਾ ਅਤੇ ਬਾਅਦ 'ਚ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਪੰਡਿਤ ਅਰੁਣ ਕੁਮਾਰ, ਪੂਜਾ ਪੰਡਤਾਣੀ, ਮੋਨੂ ਕੁਮਾਰ ਸ਼ਰਮਾ, ਰਮੇਸ਼ ਕੁਮਾਰ, ਕੇਸ਼ਵ, ਪਾਰਸ, ਮੁਨੀਸ਼ ਤਾਇਲ, ਕੋਮਲ ਭੂਆ, ਮੀਨੂ ਤਾਇਲ ਮਨੀ, ਚੰਦਾ, ਮੰਜੂ, ਸੁਮਨ, ਸਨੇਹ, ਸੀਖਾ, ਗੋਪਾਲ ਕੁਮਾਰ, ਬੋਬੀ, ਗੌਰਵ, ਅੰਕਿਤਾ, ਬਲਵਿੰਦਰ ਸਿੰਘ, ਵਿਨੇ ਕੁਮਾਰ, ਦਵਿੰਦਰ ਸਿੰਘ, ਅਰੁਣ ਕੁਮਾਰ, ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।