ਭਾਈ ਪਰਮਜੀਤ ਸਿੰਘ ਖਾਲਸਾ ਦੀ ਯਾਦ ਵਿੱਚ ਸਮਾਗਮ .

ਲੁਧਿਆਣਾ 26 ਨਵੰਬਰ (ਪ੍ਰਿਤਪਾਲ ਸਿੰਘ )- ਪੰਜਾਬ-ਪੰਜਾਬੀ-ਪੰਜਾਬੀਅਤ ਅਤੇ ਪੰਥ ਲਈ ਜੀਵਨ ਭਰ ਸਮਰਪਤ ਰਹਿਣ ਵਾਲੀ ਅਜ਼ੀਮ ਸਿੱਖ ਇਤਿਹਾਸ ਸਵ: ਭਾਈ ਪਰਮਜੀਤ ਸਿੰਘ ਖਾਲਸਾ ਦੀ ਨਿੱਘੀ ਅਤੇ ਮਿੱਠੀ ਯਾਦ 'ਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ ਦੀ ਪ੍ਰਧਾਨਗੀ ਅਤੇ ਭਾਈ ਦਲੇਰ ਸਿੰਘ ਡੋਡ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਦੇਖ-ਰੇਖ ਹੇਠ ਆਪਣੇ ਰੰਗਲੇ ਸੱਜਣ ਦੀ ਯਾਦ ਵਿੱਚ ਇਸ਼ਮੀਤ ਸੰਗੀਤ ਅਕੈਡਮੀ ਦੇ ਸੈਮੀਨਾਰ ਹਾਲ ਵਿਖੇ ਸਿੱਖ ਸਮੱਸਿਆਵਾਂ ਦਸ਼ਾ ਅਤੇ ਦਿਸ਼ਾ ਵਿਸ਼ੇ ਤੇ ਪਹਿਲੀ ਵਿਚਾਰ ਗੋਸ਼ਟੀ ਕੀਤੀ।

ਵਿਚਾਰ ਗੋਸ਼ਟੀ ਦੇ ਉਦਘਾਟਨੀ ਬੋਲਾਂ 'ਚ ਭਾਈ ਮੇਜਰ ਸਿੰਘ ਖਾਲਸਾ ਨੇ ਅਜੋਕੇ ਪੰਥਕ ਹਾਲਾਤਾਂ ਸਬੰਧੀ ਗੰਭੀਰਤਾ ਨਾਲ ਵੱਖ ਵੱਖ ਪਹਿਲੂਆਂ ਤੋਂ ਵਾਪਰੀਆਂ ਘਟਨਾਵਾਂ ਦੇ ਹਵਾਲੇ ਨਾਲ ਬਣੇ ਹਾਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਨਾਲ ਨਜਿੱਠਣ ਲਈ ਚਿੰਤਨ ਕਰਦਿਆਂ ਸਰਕਾਰਾਂ ਦੇ ਬੁਣੇ-ਤਾਣੇ, ਬੇਗਾਨਗੀ ਦੇ ਕਰਵਾਏ ਜਾਂਦੇ ਅਹਿਸਾਸ, ਆਪਸੀ ਭਾਈਚਾਰਕ ਸਾਂਝਾਂ ਦੀਆਂ ਟੁੱਟਦੀਆਂ ਤੰਦਾਂ ਆਦਿ ਨੂੰ ਮੁੜ ਮਜਬੂਤੀ ਕਰਨ ਲਈ ਆਪਣੇ ਰੰਗੁਲੇ ਸੱਜਣ ਸਵ: ਭਾਈ ਪਰਮਜੀਤ ਸਿੰਘ ਖਾਲਸਾ ਦੇ ਸਿਰਜੇ ਸੁਫਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਦ੍ਰਿੜਾਇਆ। ਉਨ੍ਹਾਂ ਵਿਚਾਰ ਗੋਸ਼ਟੀਆਂ ਦੀ ਆਰੰਭਤਾ ਦੇ ਵੱਖ-ਵਖ ਪਹਿਲੂਆਂ,ਭਵਿੱਖ ਦੀਆਂ ਯੋਜਨਾਵਾਂ, ਸਹਿਯੋਗੀਆਂ ਦੇ ਸਹਿਯੋਗ ਆਦਿ ਵਿਸ਼ਿਆਂ ਨੂੰ ਵੀ ਗਹਿਰਾਈ ਨਾਲ ਸਾਂਝਾ ਕਰਦਿਆਂ ਭਵਿੱਖ ਦੀਆਂ ਉਲੀਕੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸਪੱਸ਼ਟ ਕੀਤਾ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਖੇਪ ਬੋਲਾਂ ਚ ਵੱਡੇ ਅਰਥ ਕਹਿੰਦਿਆਂ ਕਿਹਾ ਕਿ ਸਾਡੀਆਂ ਕੁਰਬਾਨੀਆਂ ਦਾ ਬਹੁ-ਗਿਣਤੀ ਭਾਈਚਾਰੇ ਨੇ ਲਾਹਾ ਲਿਆ, ਫੈਡਰੇਸ਼ਨ ਵਲੋਂ ਕੈਂਪ ਲਾਉਣੇ, ਵਿਚਾਰ ਗੋਸ਼ਟੀਆਂ ਕਰਨੀਆਂ ਅਹਿਮ ਹਿੱਸਾ ਰਿਹਾ ਹੈ। ਉਨ੍ਹਾਂ ਕੌਮ ਦੇ ਭਵਿੱਖ ਲਈ ਬੁਣੇ ਜਾਂਦੇ ਬ੍ਰਿਤਾਂਤਾਂ ਤੋਂ ਸੁਚੇਤ ਕਰਦਿਆਂ ਕਿਹਾ ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਨੇ ਉਨ੍ਹਾਂ ਨੂੰ ਦਬਾਉਣ ਲਈ ਨਿੱਤ-ਨਵੇਂ ਬਿਰਤਾਂਤ ਸਿਰਜੇ ਜਾ ਰਹੇ ਹਨ। ਉਨਾਂ ਪਿਛਲੇ ਦਿਨੀ ਕਨੇਡਾ ਦੀ ਇੱਕ ਘਟਨਾ ਦਾ ਹਵਾਲਾ ਵੀ ਦਿੱਤਾ ਅਤੇ ਵਾਪਰਦੀਆਂ ਘਟਨਾਵਾਂ ਦੇ ਹਵਾਲਿਆਂ ਨਾਲ ਕਿਹਾ ਕਿ ਸਾਡੀਆਂ ਸ਼ਾਨਾਂਮੱਤੀ ਪਰੰਪਰਾਵਾਂ, ਸਾਡੀਆਂ ਸੰਸਥਾਵਾਂ, ਸ਼ਖਸੀਅਤਾਂ ਤੇ ਵਿਉਂਤਬੰਦੀ ਨਾਲ ਹਰ ਪੱਖ ਤੋਂ ਸੋਸ਼ਲ ਮੀਡੀਏ ਤੇ ਤਾਕਤਵਰ ਧਿਰਾਂ ਦੇ ਸਹਿਯੋਗੀ ਬਣ ਕੇ ਸਾਡੀ ਮਾਨਸਿਕਤਾ 'ਚ ਜੋ ਕੁਝ ਪਰੋਸਿਆ ਜਾ ਰਿਹਾ ਹੈ ਉਸ ਨਾਲ ਕੌਮ ਦੇ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ। ਅਜਿਹੇ ਹਰ ਪਹਿਲੂ ਦਾ ਮੁਕਾਬਲਾ ਸਾਡਾ ਨੌਜਵਾਨ ਵਰਗ ਟੈਕਨੋਲਜੀ ਅਤੇ ਸੂਝ-ਬੂਝ  ਨਾਲ ਕਰਕੇ ਅਹਿਮ ਯੋਗਦਾਨ ਪਾ ਸਕਦਾ ਹੈ। ਜੇਕਰ ਇਸ ਪੱਖ ਚ ਅਸੀਂ ਕਾਮਯਾਬ ਨਾ ਰਹੇ ਤਾਂ ਭਵਿੱਖ 'ਚ ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਪਵੇਗਾ। ਉਨਾਂ ਕੌਮ ਵਿੱਚ ਇੱਕ ਜੁੱਟਤਾ ਹੋਣ ਤੇ ਜ਼ੋਰ ਦਿੱਤਾ, ਮੀਡੀਆ ਹਾਊਸਾਂ ਵੱਲੋਂ ਸਿਰਜੇ ਜਾਂਦੇ ਬਿਰਤਾਂਤ ਤੋਂ ਵੀ ਸੁਚੇਤ ਕੀਤਾ। ਸਿੰਘ ਸਾਹਿਬ ਨੇ ਸਪਸ਼ਟ ਕੀਤਾ ਕਿ ਦੁਸ਼ਮਣ ਨਾਲ ਇਕੱਠਿਆ ਹੋ ਕੇ ਲੜਿਆ ਤਾਂ ਜਾ ਸਕਦਾ, ਪਰ ਜਦੋਂ ਆਪਣੇ ਹੀ ਸਾਹਮਣੇ ਆ ਜਾਣ ਤਾਂ ਬਹੁਤ �"ਖਾ ਹੋ ਜਾਂਦਾ।