ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ 95 ਵਾਰਡਾਂ ਦੇ ਉਮੀਦਵਾਰਾਂ ਨੇ ਕਾਗਜ ਭਰ ਕੇ ਠੋਕਿਆ ਮਜਬੂਤ ਦਾਅਵਾ - ਭੁਪਿੰਦਰ ਸਿੰਘ ਭਿੰਦਾ.
ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਅਰਵਿੰਦਰ ਜੋਲੀ ਨੂੰ ਵਾਰਡ ਨੰਬਰ 24 ਤੋਂ ਥਾਪਿਆ ਉਮੀਦਵਾਰ
ਲੁਧਿਆਣਾ 12 ਦਸੰਬਰ (ਪ੍ਰਿਤਪਾਲ ਸਿੰਘ ਪਾਲੀ)
ਸ਼੍ਰੋਮਣੀ ਅਕਾਲੀ ਦਲ ਅਕਾਲੀ ਜੱਥਾ ਸ਼ਹਿਰੀ ਦੇ ਵੱਲੋਂ ਜਾਰੀ ਕੀਤੀ ਗਈ 95 ਉਮੀਦਵਾਰਾਂ ਦੀ ਲਿਸਟ ਦੌਰਾਨ ਸਾਰੇ ਹੀ ਉਮੀਦਵਾਰਾਂ ਵੱਲੋਂ ਆਪੋ ਆਪਣੇ ਕਾਗਜ ਭਰੇ ਗਏ। ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਇੱਕ ਵਾਰ ਫਿਰ ਤੋਂ ਲੋਕਾਂ ਦਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਨਜ਼ਰ ਆ ਰਿਹਾ ਹੈ। ਕਿਉਂਕਿ 95 ਵਾਰਡਾਂ ਦੇ ਕੌਂਸਲਰ ਉਮੀਦਵਾਰਾਂ ਲਈ ਸਾਡੇ ਕੋਲ ਸਾਰੇ ਹੀ ਵਾਰਡਾਂ ਦੇ ਵਿੱਚ ਕਈ ਕਈ ਉਮੀਦਵਾਰ ਦਾਅਵੇਦਾਰੀਆਂ ਲੈ ਕੇ ਪਹੁੰਚੇ ਹੋਏ ਸਨ ਜਿਸ ਦੇ ਚਲਦਿਆਂ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕਈ ਤਰ੍ਹਾਂ ਦੇ ਸਲਾਹ ਮਸ਼ਵਰਾ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਏ ਹੋਏ ਕੰਮ ਅੱਜ ਵੀ ਆਪਣੇ ਮੂੰਹੋਂ ਬੋਲਦੇ ਹਨ ਜਦਕਿ ਕਾਂਗਰਸ ਅਤੇ ਮੌਜੂਦਾ ਸੱਤਾਧਾਰੀ ਆਪ ਦੀ ਸਰਕਾਰ ਪੂਰੀ ਤਰਾਂ ਬੇਈਮਾਨ ਸਰਕਾਰਾਂ ਸਾਬਿਤ ਹੋਈਆਂ ਹਨ ਜਿਨਾਂ ਨੇ ਝੂਠੇ ਲਾਰੇ ਲਾ ਕੇ ਵੋਟਰਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ। ਜਿਸ ਦੇ ਚਲਦਿਆਂ ਸੂਬੇ ਦੇ ਲੋਕ ਆਪਣੀ ਇੱਕੋ ਇੱਕ ਹਮਦਰਦ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੁੜ ਤੋਂ ਆ ਖੜੇ ਨਜ਼ਰ ਆ ਰਹੇ ਹਨ। ਉਹਨਾਂ ਦੱਸਿਆ ਕਿ ਆਪ ਸਰਕਾਰ ਦੀਆਂ ਮਾੜੀਆਂ ਨੀਤੀ ਦੀਆਂ ਚੱਲਦਿਆਂ ਲੋਕ ਆਪ ਦਾ ਪੱਲਾ ਛੱਡ ਕੇ ਅਕਾਲੀ ਦਲ ਦੇ ਨਾਲ ਲਗਾਤਾਰ ਜੁੜ ਰਹੇ ਹਨ ਇਸੇ ਤਹਿਤ ਸੀਨੀਅਰ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋ ਜੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਵਾਰਡ ਨੰਬਰ 24 ਤੋਂ ਅਰਵਿੰਦਰ ਜੋਲੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਜਿਨਾਂ ਨੂੰ ਵਾਰਡ ਨੰਬਰ 24 ਤੋਂ ਹੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਹੈ।