*ਆਤਮ ਨਗਰ ਹਲਕੇ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ.
*ਭਾਜਪਾ ਨੇ ਜੋ ਕਿਹਾ ਉਹ ਕੀਤਾ, ਜਦੋਂ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿੱਚ ਵੱਡਾ ਫਰਕ : ਰਜਨੀਸ਼ ਧੀਮਾਨ*
ਲੁਧਿਆਣਾ 27 ਨਵੰਬਰ (ਇੰਦਰਜੀਤ ) ਜਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਦਫਤਰ ਦੁੱਗਰੀ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਤਮਾ ਨਗਰ ਹਲਕਾ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਸੰਯੁਕਤ ਸਕੱਤਰ ਕੁਲਦੀਪ ਸਿੰਘ ਐਡਵੋਕੇਟ ਨੇ ਆਪਣੇ ਸਾਥੀਆਂ ਸਮੇਤ ਆਪ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਰਜਨੀਸ਼ ਧੀਮਾਨ ਨੇ ਐਡਵੋਕੇਟ ਕੁਲਦੀਪ ਸਿੰਘ, ਬਿਸ਼ਨ ਦਾਸ, ਰਮਨ ਲਾਲ, ਅਜੈ ਕੁਮਾਰ, ਕੁਲਦੀਪ ਸਿੰਘ ਧਾਮੀ, ਵਿਨੋਦ ਕੁਮਾਰ ਯੁਗਰਾਜ, ਦੀਪਕ, ਪੁਸ਼ਪਿੰਦਰ, ਅਵਤਾਰ ਸਿੰਘ, ਰਿੰਕੂ ਤਨੇਜਾ, ਦੀਪਕ ਕੁਮਾਰ ਨੂੰ ਭਾਜਪਾ ਦਾ ਗਮਛਾ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਜਨੀਸ਼ ਧੀਮਾਨ ਨੇ ਕਿਹਾ ਕਿ ਭਾਜਪਾ ਨੇ ਜੋ ਕਿਹਾ ਹੈ, ਉਹ ਕਰ ਦਿਖਾਇਆ ਹੈ ਜਦਕਿ ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਰਨੀ 'ਚ ਵੱਡਾ ਫਰਕ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਲੋਕ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਐਡਵੋਕੇਟ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਹਿੱਤ ਵਿੱਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਡਾ.ਨਿਰਮਲ ਨਈਅਰ, ਨਵਲ ਜੈਨ, ਹਰਸ਼ ਸਰੀਨ ਆਦਿ ਹਾਜ਼ਰ ਸਨ।