ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ.

 

ਲੁਧਿਆਣਾ, 27 ਨਵੰਬਰ (ਸਰਬਜੀਤ) - ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਚੇਅਰਮੈਨ ਅਨਿਲ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਮੈਂਬਰਾਂ ਦੀ ਮੀਟਿੰਗ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਅਗਰਵਾਲ, ਆਪ ਟਰੇਡ ਵਿੰਗ ਦੇ ਸਟੇਟ ਜੁਆਇੰਟ ਸੈਕਟਰੀ ਪਰਮਪਾਲ ਸਿੰਘ ਬਾਵਾ ਅਤੇ ਰਵਿੰਦਰ ਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਨਗਰ ਨਿਗਮ ਚੋਣਾਂ ਨੂੰ ਲੈਕੇ ਵਿਚਾਰਾ ਕੀਤੀਆਂ ਗਈਆਂ। ਵਰਕਰਾਂ ਨੂੰ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਤੋਂ ਪ੍ਰਚਾਰ ਕਰਨ ਦੀ ਹਦਾਇਤ ਜਾਰੀ ਕੀਤੀ ਤਾਂ ਜੋ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਹੂੰਝਾ ਫੇਰ ਜਿੱਤ ਹਾਸਿਲ ਕਰਕੇ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਜਾ ਸਕੇ।

ਇਸ ਮੌਕੇ ਰਾਜ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਬਣਨ ਤੋਂ ਬਾਅਦ ਪਹਿਲੀ ਮੀਟਿੰਗ ਸਾਰੇ ਮੈਂਬਰਾਂ ਦੀ ਜਾਣ ਪਛਾਣ ਕਰਵਾਈ ਗਈ। ਸਾਰੇ ਮੈਂਬਰ ਸਾਹਿਬਾਨਾਂ ਨੂੰ ਵਪਾਰੀਆਂ ਅਤੇ ਸਰਕਾਰ ਵਿਚਕਾਰ ਇੱਕ ਵਧੀਆ ਤਾਲਮੇਲ ਬਣਾ ਕੇ ਰੱਖਣ ਲਈ ਕਿਹਾ ਅਤੇ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੌਣਾਂ ਵਿਚ ਵਪਾਰੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਉਣ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਜ਼ਿਲ੍ਹਾ ਐਡਵਾਈਜ਼ਰੀ ਮੈਂਬਰਾਂ 'ਚੋਂ ਧਰਮਿੰਦਰ ਸਿੰਘ ਰੂਪਰਾਏ, ਚਰਨਪ੍ਰੀਤ ਸਿੰਘ ਲਾਂਬਾ, ਜਰਨੈਲ ਸਿੰਘ ਸੋਨੀ, ਬੀਰ ਸੁਖਪਾਲ ਸਿੰਘ, ਅਸ਼ੋਕ ਪੁਰੀ, ਦੀਪਕ ਸ਼ਰਮਾ, ਕਮਲਜੀਤ ਸਿੰਘ ਆਨੰਦ, ਤਿਲਕ ਰਾਜ ਜੈਨ, ਰਾਜ ਕੁਮਾਰ ਸਿੰਗਲਾ, ਮੁਨੀਸ਼ ਸਚਦੇਵਾ, ਪੰਕਜ ਅਗਰਵਾਲ, ਬਲਵਿੰਦਰ ਸਿੰਘ ਸਿਆਣ, ਰੋਹਿਤ ਕੁਮਾਰ, ਕ੍ਰਿਸ਼ਨ ਕਬੀਰ ਖੋਸਲਾ, ਫਤਿਹ ਚੰਦ ਖੋਸਲਾ, ਦਵਿੰਦਰ ਸਿੰਘ ਵਰਮਾ, ਅਮ੍ਰਿਤ ਪਾਲ ਸਿੰਘ, ਪਰਵੀਰ ਸਿੰਘ ਮੱਕੜ, ਅਭਿਸ਼ੇਕ ਗੁਪਤਾ, ਬਲਜੀਤ ਸਿੰਘ ਮੱਕੜ, ਰੋਸ਼ਨ ਲਾਲ ਅਤੇ ਪਵਨਦੀਪ ਸਿੰਘ ਸਹਿਗਲ ਮੋਜੂਦ ਸਨ।