ਵਿਧਾਇਕ ਛੀਨਾ ਦੀ ਅਗਵਾਈ 'ਚ ਨਗਰ ਨਿਗਮ ਞਲੋੰ ਗਿਆਸਪੁਰਾ ਦੇ ਸਰਕਾਰੀ ਫਲੈਟ ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ.

 

ਲੁਧਿਆਣਾ, 20 ਨਵੰਬਰ (ਵਾਸੂ ਜੇਤਲੀ) - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਵਾਰਡ ਨੰਬਰ 31 ਗਿਆਸਪੁਰਾ ਸਰਕਾਰੀ ਫਲੈਟ ਦੇ ਕੂੜੇ ਦੇ ਡੰਪ ਤੋਂ ਸਫ਼ਾਈ ਮੁਹਿੰਮ ਚਲਾਈ |

ਹਲਕਾ ਦੱਖਣੀ ਅਧੀਨ ਗਿਆਸਪੁਰਾ ਦੇ ਸਰਕਾਰੀ ਫਲੈਟ ਤੋਂ ਸਫਾਈ ਕਰਵਾਉਣ ਦੀ ਸ਼ੁਰੂਆਤ ਵਿਧਾਇਕ ਛੀਨਾ ਨੇ ਕੀਤੀ। ਵਿਧਾਇਕ ਛੀਨਾ ਨੇ ਕਿਹਾ ਕਿ ਗੁਰਮੇਲ ਨਗਰ, ਸੁੰਦਰ ਨਗਰ, ਨਿਊ ਸੁੰਦਰ ਨਗਰ, ਗੁਰੂ ਨਾਨਕ ਨਗਰ ਆਦਿ ਇਲਾਕਿਆਂ ਦੇ ਲੋਕ 40 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ, ਜਿਸ ਲਈ ਅੱਜ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਖਾਲੀ ਪਏ ਪਲਾਟਾਂ ਨੂੰ ਵੀ. ਸਾਫ਼ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਨੂੰ ਸਾਰਿਆਂ ਨੂੰ ਇਸ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਹੀ ਇਹ ਮੁਹਿੰਮ ਸਫ਼ਲ ਹੋਵੇਗੀ। ਸਫਾਈ ਲਈ ਸਾਨੂੰ ਖੁਦ ਪਹਿਲਕਦਮੀ ਕਰਨੀ ਪਵੇਗੀ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਹਲਕੇ ਨੂੰ ਗੰਦਗੀ ਰਹਿਤ ਅਤੇ ਸੁੰਦਰ ਬਣਾਉਣ ਵਿੱਚ ਸਹਿਯੋਗ ਦੇਣ। ਇਸ ਮੌਕੇ ਚੀਫ਼ ਸੈਨੇਟਰੀ ਇੰਸਪੈਕਟਰ ਰਜਿੰਦਰ ਕੁਮਾਰ, ਸੈਨੇਟਰੀ ਇੰਸਪੈਕਟਰ ਸਤਿੰਦਰਜੀਤ ਬਾਵਾ, ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ।



ਕੈਪਸ਼ਨ: ਹਲਕਾ ਦੱਖਣ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨਿਗਮ ਅਧਿਕਾਰੀਆਂ ਨਾਲ ਗਿਆਸਪੁਰਾ ਸਰਕਾਰੀ ਫਲੈਟ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ।