ਢੋਲੇਵਾਲ ਦੀ ਖਿਡਾਰਨ ਮਾਨਸੀ ਨੇ ਕਰਾਟੇ ਚੈਪੀਅਨਸ਼ਿਪ ਜਿੱਤੀ.

 

ਲੁਧਿਆਣਾ, 5 ਸਤੰਬਰ (ਇੰਦ੍ਰਜੀਤ) ਸਕੂਲ ਆਫ਼ ਐਮੀਨੈੱਸ ਮਿਲਰਗੰਜ /ਢੋਲੇਵਾਲ ਲੁਧਿਆਣਾ ਦੀ ਖਿਡਾਰਨ ਮਾਨਸ਼ੀ ਨੇ 5ਵੀਂ ਪਟਾਕੋ ਓਪਨ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਕੇ ਨਾਮਣਾ ਖੱਟਿਆ ਹੈ। ਪਿਛਲੇ ਦਿਨੀਂ ਪੰਜਾਬ ਟਾਈਗਰ ਅਸ਼ੀਹਾਰਾ ਕਰਾਟੇ ਆਰਗੇਨਾਈਜ਼ੇਸ਼ਨ ਵਲੋਂ (ਮਾਨਤਾ ਪ੍ਰਾਪਤ ਆਲ ਇੰਡੀਆ ਅਸ਼ੀਹਰਾ ਕਰਾਟੇ ਆਰਗੇਨਾਈਜ਼ੇਸ਼ਨ) 

ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਸਥਿਤ ਲਕਸ਼ਮੀ ਨਰਾਇਣ ਭਵਨ ਵਿਚ ਕੌਮੀ ਪੱਧਰ 'ਤੇ ਕਰਾਟੇ ਚੈਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਪਰ ਖਿਡਾਰਨ ਮਾਨਸ਼ੀ ਨੇ ਸਾਰਿਆਂ ਨੂੰ ਚਿੱਤ ਕਰਦਿਆਂ ਕੌਮੀ ਚੈਂਪੀਅਨਸ਼ਿਪ ਜਿੱਤ ਲਈ। ਇਸ ਮੌਕੇ ਮਾਨਸ਼ੀ ਨੂੰ ਸੋਨ-ਤਮਗਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਲਈ ਪ੍ਰਿੰਸੀਪਲ ਹਰਦੀਪ ਕੌਰ ਨੇ ਖਿਡਾਰਨ ਨੂੰ ਵਧਾਈ ਦਿੰਦਿਆਂ, ਉਸ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਹੈ। ਇਸ ਖਿਡਾਰਨ ਦੀ ਕੋਚ ਲਲਿਤਾ ਅਰੋੜਾ ਨੇ ਕਿਹਾ ਕਿ ਇਸ ਖਿਡਾਰਨ ਉਪਰ ਬਹੁਤ ਉਮੀਦਾਂ ਹਨ ਜਦ ਕਿ ਚੰਨਪ੍ਰੀਤ ਸਿੰਘ ਡੀ. ਪੀ. ਈ. ਨੇ ਕਿਹਾ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ।