ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ 136 ਏਡਿਡ ਕਾਲਜਾਂ ਨੇ ਆਪ ਸਰਕਾਰ ਖਿਲਾਫ ਸ਼ੁਰੂ ਕੀਤਾ ਫਿਰ ਸੰਘਰਸ਼ .
ਕਾਲਜ ਪ੍ਰੋਫ਼ੈਸਰਾਂ ਨੇ ਭਗਵੰਤ ਮਾਨ ਦੀ ਸਰਕਾਰ ਤੇ ਵਾਅਦਿਆਂ ਤੋਂ ਮੁੱਕਰਨ ਦਾ ਲਾਇਆ ਇਲਜ਼ਾਮ।
ਲੁਧਿਆਣਾ.(ਇੰਦਰਜੀਤ) : ਪੰਜਾਬ ਦੇ 136 ਏਡਿਡ ਕਾਲਜਾਂ ਦੀਆਂ ਲੰਬੇ ਸਮੇਂ ਤੋ ਚੱਲ ਰਹੀਆਂ ਮੰਗਾਂ ਨੂੰ ਆਪ ਸਰਕਾਰ ਪੂਰੀਆਂ ਕਰਨ ਵਿੱਚ ਅਸਫਲ ਸਿੱਧ ਹੋਈ ਹੈ, ਵਾਰ ਵਾਰ ਦੇ ਲਾਰਿਆਂ ਤੋਂ ਤੰਗ ਆ ਕੇ ਇੱਕ ਵਾਰ ਫਿਰ ਪੰਜਾਬ ਅਤੇ ਚੰਡੀਗੜ੍ਹ ਟੀਚਰ ਯੂਨੀਅਨ ਵਲੋਂ ਲੰਬੇ ਸੰਘਰਸ਼ ਦਾ ਐਲਾਨ ਕਰ ਦਿੱਤਾ, ਜਿਸਦੇ ਅਨੁਸਾਰ ਅੱਜ ਪੰਜਾਬ ਦੇ ਸਾਰੇ ਏਡਿਡ ਕਾਲਜਾਂ ਨੇ ਕਾਲਜ ਪੱਧਰ ਤੇ 2 ਪੀਰੀਅਡ ਦਾ ਧਰਨਾ ਦੇ ਕੇ ਆਉਣ ਵਾਲੇ ਸੰਘਰਸ਼ ਦਾ ਬਿਗੁਲ ਬਜਾ ਦਿੱਤਾ।
ਲੁਧਿਆਣਾ,ਜਿਲ੍ਹਾ ਪ੍ਰਧਾਨ ਡਾ ਚਮਕੌਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਉੱਚ ਸਿੱਖਿਆ ਦੇ ਸਾਹਮਣੇ ਬਹੁਤ ਸਾਰੇ ਮਸਲੇ ਖੜ੍ਹੇ ਨੇ, ਜਿੰਨਾ ਨੂੰ ਹੱਲ ਕਰਨ ਵਿੱਚ ਪੰਜਾਬ ਦੀ ਆਪ ਸਰਕਾਰ ਬੁਰੀ ਤਰਾਂ ਫੇਲ ਹੋ ਚੁੱਕੀ ਹੈ, ਸਾਨੂੰ ਸਾਰਿਆਂ ਨੂੰ ਬਹੁਤ ਉਮੀਦਾਂ ਸੀ ਉਸ ਸਰਕਾਰ ਤੋ ਜੋ ਪੰਜਾਬ ਦੀ ਸਿੱਖਿਆ ਦੀ ਬੇਹਤਰੀ ਦੇ ਮੁੱਦੇ ਤੇ ਚੁਣ ਕੇ ਆਈ ਸੀ, ਪੰਜਾਬ ਦਾ ਉੱਚ ਸਿੱਖਿਆ ਮੰਤਰੀ ਸ਼ਾਇਦ ਭੁੱਲ ਹੀ ਚੁੱਕਾ ਹੈ ਕੇ ਉਸ ਕੋਲ ਉੱਚ ਸਿੱਖਿਆ ਦਾ ਮਹਿਕਮਾ ਵੀ ਹੈ, 5 ਸਿਤੰਬਰ 2022 ਨੂੰ ਭਗਵੰਤ ਸਿੰਘ ਮਾਨ ਵਲੋਂ 7ਵਾਂ ਪੇ ਸਕੇਲ ਲਾਗੂ ਕੀਤਾ ਗਿਆ, ਜੋ ਅੱਜ ਤੱਕ ਕਾਲਜਾਂ ਵਿੱਚ ਲਾਗੂ ਨਹੀਂ ਹੋ ਸਕਿਆ। ਸਾਲਾਂ ਤੋਂ ਡੀ ਪੀ ਆਈ ਦਫ਼ਤਰ ਵਿੱਚ ਕਾਲਜਾਂ ਦੀਆਂ ਫਾਈਲਾਂ ਪਈਆਂ ਨੇ ਜਿੰਨਾ ਨੂੰ ਅੱਜ ਤੱਕ ਉਹ ਕਲੀਅਰ ਨਹੀਂ ਕਰ ਸਕਦੇ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਹ ਸਪੱਸ਼ਟ ਕਰਨ ਕਿ ਇੱਕ ਮਹੀਨਾ ਪਹਿਲਾਂ ਜੋ ਚਿੱਠੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਸੀ, ਜਿਸ ਵਿੱਚ ਡੀ ਪੀ ਆਈ ਦਫ਼ਤਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸੀ, ਕੀ ਅਸੀਂ ਉਸਨੂੰ ਸਹੀ ਸਮਝੀਏ.???
ਜਿਲ੍ਹਾ ਸਕੱਤਰ ਡਾਕਟਰ ਸੁੰਦਰ ਸਿੰਘ ਨੇ ਕਿਹਾ ਕਿ ਉੱਚ ਸਿੱਖਿਆ ਵਿਭਾਗ ਦੇ ਅਫਸਰਾਂ ਨਾਲ ਵਾਰ ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਫਾਈਲਾਂ ਕਲਰਕਾਂ ਦੇ ਟੇਬਲਾਂ ਤੇ ਪਈਆਂ ਹਨ,ਡੀ ਪੀ ਆਈ ਦਫ਼ਤਰ ਵਲੋਂ 31 ਅਗਸਤ 2024 ਤੱਕ ਪੇ ਫਿਕਸੇਸ਼ਨ ਦੀਆਂ ਫਾਈਲਾਂ ਕਲੀਅਰ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਹੜਾ ਹਮੇਸ਼ਾ ਦੀ ਤਰਾਂ ਲਾਰਾ ਹੀ ਨਿਕਲਿਆ,
ਪੰਜਾਬ ਯੂਨੀਵਰਸਿਟੀ ਏਰੀਆ ਸਕੱਤਰ ਡਾਕਟਰ ਰਮਨ ਸ਼ਰਮਾ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਵੇਂ 2009 ਵਿੱਚ 6ਵੇਂ ਪੇ ਸਕੇਲ ਦੀ ਗਰਾਂਟ ਸਰਕਾਰ ਵੱਲੋਂ ਦੀ ਪਹਿਲਾਂ ਹੀ ਵਧਾ ਕੇ ਜਾਰੀ ਕੀਤੀ ਸੀ, ਉਸੇ ਤਰਾਂ ਸਰਕਾਰ 7ਵੇਂ ਪੇ ਸਕੇਲ ਅਨੁਸਾਰ ਗਰਾਂਟ ਵਧਾ ਕੇ ਜਾਰੀ ਕਰੇ। ਸਾਡੀ ਲੰਬੇ ਸਮੇਂ ਤੋਂ ਇਹ ਮੰਗ ਰਹੀ ਹੈ ਕੇ ਏਡਿਡ ਕਾਲਜਾਂ ਵਿੱਚ ਅਨ ਏਡਿਡ ਪੋਸਟਾਂ ਨੂੰ ਏਡਿਡ ਪੋਸਟਾਂ ਵਿੱਚ ਕਨਵਰਟ ਕੀਤਾ ਜਾਵੇ, ਤਾਂ ਜੋ ਕਾਲਜਾਂ ਤੇ ਵਿੱਤੀ ਬੋਝ ਘੱਟ ਹੋਵੇ ਅਤੇ ਅਸਾਮੀਆਂ ਵੀ ਪੂਰੀਆਂ ਹੋ ਸਕਣ।
ਕਾਰਜਕਾਰੀ ਮੈਂਬਰ ਡਾਕਟਰ ਵਰੁਣ ਗੋਇਲ ਨੇ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ਤੇ ਏਡਿਡ ਕਾਲਜਾਂ ਵਿੱਚ 1925 ਪੋਸਟਾਂ ਦੀ ਭਰਤੀ ਕੀਤੀ ਗਈ, ਪਰ ਪੰਜਾਬ ਸਰਕਾਰ ਵਲੋਂ ਚਲਾਕੀ ਕਰਦੇ ਹੋਏ ਇਹਨਾਂ ਪੋਸਟਾਂ ਦੀ ਗਰਾਂਟ 95%ਤੋ ਘਟਾ ਕੇ 75% ਕਰ ਦਿੱਤੀ ਗਈ, ਜੋ ਕੇ ਪੰਜਾਬ ਦੀ ਉੱਚ ਸਿੱਖਿਆ ਨੂੰ ਤਬਾਹ ਕਰਨ ਲਈ ਇੱਕ ਵੱਡਾ ਹਮਲਾ ਸੀ, ਜਿਸਦੇ ਨਤੀਜੇ ਵਜੋਂ ਪੰਜਾਬ ਦੇ ਏਡਿਡ ਕਾਲਜ ਵਿੱਤੀ ਬੋਝ ਥਲ਼ੇ ਦਬ ਗਏ, ਜਿਸ ਕਾਰਨ ਕਾਲਜਾਂ ਵਿੱਚ ਪ੍ਰੋਫ਼ੈਸਰਾਂ ਦੀਆਂ ਤਨਖਾਹਾਂ ਮਹੀਨਿਆਂ ਬੱਧੀ ਪਿੱਛੇ ਪੈ ਗਈਆਂ, ਸੋ ਸਾਡੀ ਆਪ ਸਰਕਾਰ ਨੂੰ ਅਪੀਲ ਹੈ ਕਿ ਇਹ ਗਰਾਂਟ ਪਹਿਲਾਂ ਦੀ ਤਰਾਂ 95%ਕੀਤੀ ਜਾਵੇ,ਅਤੇ . 1925 ਪੋਸਟਾਂ ਵਿੱਚੋ ਹੋ ਹਲੇ ਵੀ ਖਾਲੀ ਪਈਆਂ ਨੇ ਓਹਨਾ ਨੂ ਭਰਨ ਦੀ ਇਜ਼ਾਜ਼ਤ ਦਿੱਤੀ ਜਾਵੇ।
ਕਾਰਜਕਾਰੀ ਮੈਂਬਰ ਡਾਕਟਰ ਅਦਿਤੀ ਨੇ ਕਿਹਾ ਕਿ ਆਪ ਸਰਕਾਰ ਨੂੰ ਉੱਚ ਸਿੱਖਿਆ ਵਿੱਚ ਇਕਸੁਰਤਾ ਲ਼ੈ ਕੇ ਆਉਣ ਲਈ, ਏਡਿਡ ਕਾਲਜਾਂ ਵਿੱਚ ਸਰਕਾਰੀ ਕਾਲਜਾਂ ਵਾਂਗ ਪ੍ਰੋਫੈਸਰ ਦੀ ਪੋਸਟ ਭਰੀ ਜਾਵੇ। ਏਡਿਡ ਕਾਲਜਾਂ ਵਿੱਚ child care leave ਲਾਗੂ ਕੀਤੀ ਜਾਵੇ।
ਅੰਤ ਵਿੱਚ ਜਿਲ੍ਹਾ ਪ੍ਰਧਾਨ ਡਾਕਟਰ ਚਮਕੌਰ ਸਿੰਘ ਨੇ ਕਿਹਾ ਕਿ
ਆਪ ਸਰਕਾਰ ਨੇ ਜੋ ਪ੍ਰਿੰਸੀਪਲ ਦੀ ਉਮਰ ਸੀਮਾ 60 ਸਾਲ ਤੋ 58 ਸਾਲ ਕੀਤੀ ਹੈ, ਉਸਦਾ ਬੁਰਾ ਅਸਰ ਜ਼ਮੀਨੀ ਪੱਧਰ ਤੇ ਦਿਖਾਈ ਦੇ ਰਿਹਾ ਹੈ, ਕੋਈ ਵੀ ਤਜ਼ਰਬੇਕਾਰ ਅਧਿਆਪਕ ਇਸ ਪੋਸਟ ਤੇ ਆਉਣ ਤੋਂ ਕਤਰਾ ਰਿਹਾ ਹੈ ਜਿਸਦਾ ਅਸਰ ਕਾਲਜਾਂ ਡੀ ਕਾਰਗੁਜ਼ਾਰੀ ਤੇ ਪੈ ਰਿਹਾ ਹੈ, ਇਸ ਲਈ ਪ੍ਰਿੰਸੀਪਲ ਦੀ ਉਮਰ ਪਹਿਲਾਂ ਦੀ ਤਰਾਂ 60 ਕੀਤੀ ਜਾਵੇ। ਅਤੇ ਓਹਨਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਭਗਵੰਤ ਮਾਨ ਜੀ ਨੂੰ ਸਾਡੀ ਅਪੀਲ ਹੈ ਕਿ ਡੀ ਪੀ ਆਈ ਦਫ਼ਤਰ ਦੀ ਕਾਰਗੁਜ਼ਾਰੀ ਦਰੁਸਤ ਕਰਵਾਈ ਜਾਵੇ,ਇਹ ਨਾ ਹੋਵੇ ਕੇ ਆਉਣ ਵਾਲੇ ਸਮੇਂ ਵਿੱਚ ਡੀ ਪੀ ਆਈ ਦਫ਼ਤਰ ਆਪ ਸਰਕਾਰ ਤੇ ਕਲੰਕ ਲਗਾਉਣ ਵਿੱਚ ਸਫਲ ਹੋ ਜਾਵੇ,
ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਪੀ ਸੀ ਸੀ ਟੀ ਯੂ, ਲੰਬੇ ਸੰਘਰਸ਼ ਲਈ ਕਮਰ ਕਸ ਲਈ ਹੈ, ਅਗਰ ਆਪ ਸਰਕਾਰ ਨੇ ਸਾਡੇ ਮਸਲੇ ਹੱਲ ਨਾ ਕੀਤੇ,ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ ਕੀਤਾ ਜਾਏਗਾ ।