NGO ਸਕਸ਼ਮ ਵੱਲੋਂ ਪਿੰਡ ਸੀੜ੍ਹਾ ਵਿਖੇ ਲਗਾਏ ਮੁਫ਼ਤ ਡਾਕਟਰੀ ਕੈਂਪ ਦਾ 136 ਮਰੀਜ਼ਾਂ ਨੇ ਲਿਆ ਲਾਹਾ.
ਲੁਧਿਆਣਾ, 6 ਅਕਤੂਬਰ(ਵਾਸੂ ਜੇਤਲੀ) - ਐਨਜੀਓ ਸਕਸ਼ਮ ਵੱਲੋਂ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੇ ਤਹਿਤ ਅੱਜ ਪਿੰਡ ਸੀੜ੍ਹਾ, ਰਾਹੋਂ ਰੋਡ, ਲੁਧਿਆਣਾ ਵਿਖੇ ਮੁਫ਼ਤ ਮੈਗਾ-ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਆਰਥੋ, ਮੈਡੀਸਨ, ਫਿਜ਼ੀਓਥੈਰੇਪੀ, ਹੋਮਿਓਪੈਥੀ, ਅੱਖਾਂ ਦੀ ਜਾਂਚ ਕੀਤੀ ਗਈ ਅਤੇ ਕਲ ਖੂਨਦਾਨ ਕੈਂਪ ਵੀ ਲਾਇਆ ਗਿਆ ।ਇੰਟਰਐਕਟਿਵ ਅੱਖਾਂ ਦੀ ਜਾਂਚ ਤੋਂ ਬਾਅਦ ਲੋੜਵੰਦਾਂ ਨੂੰ ਮੁਫਤ ਐਨਕਾਂ ਵੀ ਮੁੱਹਈਆ ਕਰਵਾਈਆਂ ਗਈਆਂ l।
ਡਾਕਟਰ ਏ.ਐਸ. ਪਾਸੀ (ਆਰਥੋਪੈਡਿਕਸ), ਡਾ: ਅਮਿਤ ਅਰੋੜਾ (ਮੈਡੀਸਨ), ਡਾ: ਮੋਹਿਤ ਜੈਨ (ਲਾਰਡ ਮਹਾਵੀਰ ਹੋਮਿਓਪੈਥੀ ਕਾਲਜ, ਲੁਧਿਆਣਾ), ਡਾ: ਰਣਬੀਰ ਸਿੰਘ ਸੇਖੋਂ, ਡਾ: ਅਭਿਤ ਰਾਜ, ਡਾ: ਹੇਮੀਕਸਾ, ਡਾ: ਪਲਕ ਸਾਗਰ (ਫਿਜ਼ੀਓਥੈਰੇਪੀ) ਨੇ ਮਰੀਜ਼ਾਂ ਦੀ ਜਾਂਚ ਕੀਤੀ ਦਿੱਤੀ | ਕੈਂਪ ਵਿੱਚ ਮਰੀਜ਼ਾਂ ਨੂੰ ਸਲਾਹ-ਮਸ਼ਵਰਾ ਅਤੇ ਕੀਮਤੀ ਮਾਹਿਰ ਸਲਾਹ, ਮੁਫ਼ਤ ਮਾਹਿਰ ਫਿਜ਼ੀਓਥੈਰੇਪੀ ਰਾਏ ਅਤੇ ਮੁਫ਼ਤ ਹੋਮਿਓਪੈਥੀ ਅਤੇ ਜਨਰਲ ਦਵਾਈਆਂ ਮੁੱਹਈਆ ਕਰਵਾਉਨ ਤੋਂ ਇਲਾਵਾ ਮਰੀਜ਼ਾਂ ਨੂੰ ਰੈਂਡਮ ਬਲੱਡ ਸ਼ੂਗਰ (ਆਰ.ਬੀ.ਐਸ.) ਟੈਸਟ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਵਰਗੀਆਂ ਮੁਫਤ ਜਾਂਚ ਸਹੂਲਤਾਂ ਮੁੱਹਈਆ ਕਰਵਾਇਆ ਗਈਆਂ।
ਕੈਂਪ ਦੌਰਾਨ ਐਡਵੋਕੇਟ ਸਪਨਾ ਭਾਰਦਵਾਜ (ਮਹਿਲਾ ਪ੍ਰਧਾਨ, ਸਕਸ਼ਮ ਪੰਜਾਬ) ਵੱਲੋਂ ਖੂਨਦਾਨ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ।
ਡਾ: ਰਣਬੀਰ ਸਿੰਘ ਸੇਖੋਂ, (ਜਨਰਲ ਸਕੱਤਰ ਸਕਸ਼ਮ) ਨੇ ਜਾਗਰੂਕ ਅਤੇ ਐਕਟਿਵਾ ਰਹਿਣ ਦੀ ਲੋੜ, ਵੱਖ-ਵੱਖ ਬਿਮਾਰੀਆਂ ਤੋਂ ਬਚਾਅ, ਜੀਵਨ ਸ਼ੈਲੀ ਵਿਚ ਤਬਦੀਲੀਆਂ ਅਤੇ ਤੰਦਰੁਸਤ ਰਹਿਣ ਵਿਚ ਦਵਾਈਆਂ ਅਤੇ ਕਸਰਤ ਦੀ ਭੂਮਿਕਾ ਬਾਰੇ ਸੈਮੀਨਾਰ ਕਰਵਾਇਆ |
ਰਵੀ ਖੁਰਾਣਾ (ਪ੍ਰਧਾਨ, ਸਕਸ਼ਮ), ਡਾ: ਬਨੀਤ ਅਰੋੜਾ, ਪ੍ਰਧਾਨ, ਸਕਸ਼ਮ ਲੁਧਿਆਣਾ ਟੀਮ) ਦੀ ਦੂਰਅੰਦੇਸ਼ ਅਗਵਾਈ ਅਤੇ ਐਡ. ਸ਼ਿਵ ਭੋਲਾ (ਜਨਰਲ ਸਕੱਤਰ, ਸਕਸ਼ਮ ਪੰਜਾਬ ਰਾਜ) ਨੇ ਇਸ ਸਮਾਗਮ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ 136 ਮਰੀਜ਼ਾਂ ਨੇ ਇਸ ਮੁਫ਼ਤ ਡਾਕਟਰੀ ਕੈਂਪ ਦਾ ਲਾਹਾ ਲਿਆ।