ਭਾਈ ਮਹਾਂਗੁਰਜੋਤ ਸਿੰਘ ਜਗਾਧਰੀ ਵਾਲਿਆਂ ਦੀ ਗੁਰਬਾਣੀ ਦੇ ਸ਼ਬਦਾਂ ਦੀ ਐਲਬਮ ਰਿਲੀਜ਼.
ਲੁਧਿਆਣਾ 9 ਅਕਤੂਬਰ (ਵਾਸੂ ਜੇਤਲੀ) : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਹਾਂ ਗੁਰਜੋਤ ਸਿੰਘ ਜਗਾਦਰੀ ਵਾਲੇ ਪੋਤਰੇ ਪੰਥ ਦੇ ਸੰਤ ਕੀਰਤਨੀਏ ਸੱਚਖੰਡ ਵਾਸੀ ਭਾਈ ਹਰਬੰਸ ਸਿੰਘ ਜੀ ਜਗਾਧਰੀ ਵਾਲਿਆਂ ਜਿਨਾਂ ਨੇ 62 ਸਾਲ ਲਗਾਤਾਰ ਪੰਥ ਵਿੱਚ ਕੀਰਤਨ ਅਤੇ ਪ੍ਰਚਾਰ ਦੀ ਸੇਵਾ ਨਿਭਾਈ ਹੈ ਉਹਨਾਂ ਨੇ 90 ਤੋਂ ਵੱਧ ਦੇਸ਼ਾਂ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਨੇਕਾਂ ਸੰਗਤਾਂ ਨੂੰ ਨਿਤਨੇਮ ਨਾਲ ਜੋੜਿਆ ਤੇ ਅੰਮ੍ਰਿਤ ਛਕਾਇਆ ਟੀ ਸੀਰੀਜ਼ ਕੰਪਨੀ ਅਤੇ ਹੋਰ ਨਾਮੀ ਕੰਪਨੀਆਂ ਵਿੱਚ ਅਨੇਕਾਂ ਗੁਰਬਾਣੀ ਦੀਆਂ ਐਲਬਮ ਬਣਾਈਆਂ ਜੋ ਕਿ ਕਰੋੜਾਂ ਦੀ ਗਿਣਤੀ ਵਿੱਚ ਵਿਕੀਆਂ ਤੇ ਕਈ ਰਿਕਾਰਡ ਆਪਣੇ ਨਾਮ ਕੀਤੇ ਇਸ ਤਰ੍ਹਾਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕੀਰਤਨ ਪ੍ਰਚਾਰ ਕਰਕੇ ਗੁਰੂ ਦੇ ਲੇਖੇ ਲਗਾ ਦਿੱਤੀ ਅਤੇ 13 ਮਈ ਨੂੰ 2011 ਨੂੰ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਮਹਾ ਗੁਰਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੋਤਰਾ ਆਪਣੇ ਦਾਦਾ ਜੀ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਬਚਪਨ ਤੋਂ ਹੀ ਕੀਰਤਨ ਗੁਰਬਾਣੀ ਨਾਲ ਜੁੜਿਆ ਹੋਇਆ ਮੇਰਾ ਪਰਿਵਾਰ ਅਤੇ ਮੈਂ ਪਿਛਲੇ ਤਿੰਨ ਸਾਲਾਂ ਤੋਂ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਹੈ ਮੈਂ ਬਾਰਵੀਂ ਜਮਾਤ ਵਿੱਚ ਪੜ੍ਹ ਰਿਹਾ ਹਾਂ ਅਤੇ ਨਾਲ ਹੀ ਕੀਰਤਨ ਕਰਦਾ ਹਾਂ ਮੈਂ ਭਵਿੱਖ ਵਿੱਚ ਵੀ ਦਾਦਾ ਜੀ ਦੇ ਦੱਸੇ ਮਾਰਗ ਅਨੁਸਾਰ ਹੀ ਕੀਰਤਨ ਕਰਨਾ ਚਾਹੁੰਦਾ ਹਾਂ ਤੇ ਜਿੰਨੇ ਸਵਾਸ ਬਚੇ ਹਨ ਉਹ ਕੀਰਤਨ ਪ੍ਰਚਾਰ ਦੁਆਰਾ ਗੁਰੂ ਦੇ ਲੇਖੇ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਸ ਕੋਸ਼ਿਸ਼ ਵਿੱਚ ਮਿਤੀ 10 ਅਕਤੂਬਰ 2024 ਨੂੰ ਮੇਰੀ ਪਹਿਲੀ ਗੁਰਬਾਣੀ ਦੀ ਐਲਬਮ ਟੀ ਸੀਰੀਜ ਕੰਪਨੀ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ
ਭਾਈ ਮਹਾ ਗੁਰਜੋਤ ਸਿੰਘ ਜੀ ਜਗਾਧਰੀ ਵਾਲੇ ਪੋਤਰੇ ਸਵਰਗੀ ਭਾਈ ਹਰਬੰਸ ਸਿੰਘ ਜੀ ਜਗਾਧਰੀ ਵਾਲਿਆਂ ਦੀ ਟੀ ਸੀਰੀਜ ਵੱਲੋਂ ਤਿਆਰ ਕੀਤੀ ਗੁਰਬਾਣੀ ਦੇ ਸ਼ਬਦਾਂ ਦੀ ਐਲਬਮ ਪੰਥ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਸੋਢੀ ਜੀ ਲੁਧਿਆਣਾ ਵਾਲਿਆਂ ਨੇ ਅੱਜ ਪੱਖੋਵਾਲ ਰੋਡ ਸਥਿਤ ਟੀ ਸੀਰੀਜ ਵੱਲੋਂ ਤਿਆਰ ਕੀਤੀ ਐਲਬਮ ਰਿਲੀਜ ਕਰਨ ਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਜਗਦੀਸ਼ ਸਿੰਘ ਡਾਇਰੈਕਟਰ, ਪ੍ਰੀਤਮ ਪ੍ਰਕਾਸ਼ ਸਿੰਘ ਟੀ ਸੀਰੀਜ਼ ਵਾਲੇ, ਕਰਨੈਲ ਸਿੰਘ ਨਾਨਕਸਰ ਵਾਲੇ, ਜਸਲੀਨ ਕੌਰ ਪ੍ਰਭਜੋਤ ਸਿੰਘ , ਖੁਸ਼ਦਿਲ ਸਿੰਘ ਆਦਿ ਮੌਜੂਦ ਸਨ