ਸ਼੍ਰੀ ਆਤਮ ਵੱਲਭ ਜੈਨ ਕਾਲਜ ਲੁਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ.
ਲੁਧਿਆਣਾ, 16 ਅਕਤੂਬਰ (ਇੰਦਰਜੀਤ) - ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਯੂਥ ਕਲੱਬ, ਐਨਐਸਐਸ ਯੂਨਿਟ ਅਤੇ ਅਲੂਮਨੀ ਐਸੋਸੀਏਸ਼ਨ ਵੱਲੋਂ ਡੋਨੇਟ ਬਲੱਡ ਟੂ ਡੋਨੇਟ ਲਾਈਫ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਖੂਨਦਾਨ ਕਰਨ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ।ਸਮਾਜ ਅਤੇ ਇਸ ਵਿੱਚ ਆਰਥਿਕ ਪੱਖੋਂ ਗਰੀਬ ਵਰਗ ਦੇ ਲੋਕਾਂ ਲਈ ਇਹ ਕੈਂਪ ਲਗਾਇਆ ਗਿਆ। ਕੈਂਪ ਦੌਰਾ 91 ਯੂਨਿਟ ਖੂਨ ਇਕੱਠਾ ਕੀਤਾ। ਕੈਂਪ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਕੈਂਪ ਦਾ ਮੁੱਖ ਮੰਤਵ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰਨਾ ਅਤੇ ਇਹ ਦੱਸਣਾ ਸੀ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਕਿਉਂਕਿ ਸਾਡਾ ਛੋਟਾ ਦਾਨ ਕਿਸੇ ਦੇ ਪਰਿਵਾਰ ਵਿੱਚ ਖੁਸ਼ੀ ਦਾ ਕਾਰਨ ਬਣ ਸਕਦਾ ਹੈ।
ਕੈਂਪ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਾਲਜ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ।ਖੂਨਦਾਨ ਕਰਨ ਵਾਲਿਆਂ ਨੂੰ ਖਾਣ ਲਈ ਫਲਅਤੇ ਜੂਸ ਵੀ ਦਿੱਤੇ ਗਏ।
ਕਾਲਜ ਪ੍ਰਬੰਧਕ ਕਮੇਟੀ ਦੇ ਮੁਖੀ ਸ੍ਰੀ ਕੋਮਲ ਕੁਮਾਰ ਜੈਨ (ਡਿਊਕ), ਰਮੇਸ਼ ਕੁਮਾਰ ਜੈਨ ਸੀਨੀਅਰ ਮੀਤ ਪ੍ਰਧਾਨ, ਭੂਸ਼ਨ ਕੁਮਾਰ ਜੈਨ ਪ੍ਰਬੰਧਕੀ ਸਕੱਤਰ, ਮਨੋਹਰ ਲਾਲ ਜੈਨ ਜਨਰਲ ਸਕੱਤਰ, ਸੰਜੇ ਕੁਮਾਰ ਜੈਨ ਵਿੱਤ ਸਕੱਤਰ, ਅਤੁਲ ਜੈਨ ਪ੍ਰਬੰਧਕ, ਕਿਰਨ ਕੁਮਾਰ ਜੈਨ ਕਾਰਜਕਾਰੀ ਮੈਂਬਰ, ਲਲਿਤ ਜੈਨਕਾਰਜਕਾਰੀ ਮੈਂਬਰ, ਰਾਕੇਸ਼ ਜੈਨ (ਰੋਮੀ) ਕਾਰਜਕਾਰੀ ਮੈਂਬਰ, ਮੈਂਬਰ ਅਨਿਲ ਪ੍ਰਭਾਤ ਜੈਨ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਕੈਂਪ ਦਾ ਦੌਰਾ ਕੀਤਾ ਅਤੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ। ਪ੍ਰਿੰਸੀਪਲ ਡਾ: ਸੰਦੀਪ ਕੁਮਾਰ ਨੇ ਖ਼ੂਨਦਾਨੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖ਼ੂਨਦਾਨ ਕੋਈ ਛੋਟਾ ਦਾਨ ਨਹੀਂ ਹੈ | ਇਹ ਕਿਸੇ ਦੀ ਕੀਮਤੀ ਜਾਨ ਬਚਾ ਸਕਦਾ ਹੈ, ਪਰਿਵਾਰ ਦਾ ਦੀਵਾ ਜਗਾ ਸਕਦਾ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਲਿਆ ਸਕਦਾ ਹੈ। ਉਨ੍ਹਾਂ ਕਾਲਜ ਦੇ ਯੂਥ ਕਲੱਬ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕਰਦੇ ਹਨ।