ਸ਼ਹੀਦ ਗੁਰਪਾਲ ਸਿੰਘ ਦੇ ਬੁੱਤ ਦੇ ਉਦਘਾਟਨ ਮੌਕੇ ਕਈ ਸ਼ਖਸੀਅਤਾਂ ਪੁੱਜੀਆਂ .

 

*ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ - ਬੁਲਾਰੇ 

ਲੁਧਿਆਣਾ ,19 ਨਵੰਬਰ (ਇੰਦ੍ਰਜੀਤ )- ਦੇਸ਼ ਦੀ ਆਣ ਅਤੇ ਸ਼ਾਨ ਖਾਤਰ ਸ਼ਹਾਦਤ ਪਾਉਣ ਵੇਲੇ ਭਾਰਤੀ ਫੌਜ਼ ‘ਚ ਤਾਇਨਾਤ ਜਵਾਨ ਗੁਰਪਾਲ ਸਿੰਘ ਨੂਰਪੁਰ ਬੇਟ ਦੀ 23ਵੀਂ ਬਰਸੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਨੂਰਪੁਰ ਬੇਟ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕਰਵਾਕੇ ਮਨਾਈ ਗਈ। ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਢੇਸੀ ਨੂਰਪੁਰ ਬੇਟ,ਡਾ: ਇੰਦਰਜੀਤ ਸਿੰਘ ਸਲੇਮਟਾਬਰੀ, ਸਟੇਟ ਐਵਾਰਡੀ ਸੁਖਦੇਵ  ਸਲੇਮਪੁਰੀ,ਪ੍ਰਿੰਸੀਪਲ ਰੋਮਲ ਮਹਿਤਾ, ਥਾਣਾ ਲਾਡੂਵਾਲ ਦੇ ਮੁਖੀ ਹਰਪ੍ਰੀਤ ਸਿੰਘ ਦਹਿਲ, ਸ਼ਹੀਦ ਦਾ ਪਰਿਵਾਰ, ਲੈਕਚਰਾਰ ਲਾਲ ਸਿੰਘ ਅਤੇ ਕੁਝ ਸਾਬਕਾ ਸੈਨਿਕਾਂ ਵੱਲੋਂ ਨਵੇਂ ਸਥਾਪਿਤ ਕੀਤੇ ਬੁੱਤ ਦਾ ਰਸਮੀ ਉਦਘਾਟਨ ਰੀਬਨ ਕੱਟ ਕੇ ਕਰਦਿਆਂ ਫੁੱਲ ਅਰਪਿਤ ਕੀਤੇ।ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਢੇਸੀ ਨੇ ਦੱਸਿਆ ਕਿ  ਸ਼ਹੀਦ ਗੁਰਪਾਲ ਸਿੰਘ ਦਾ ਜਨਮ ਪਿੰਡ ਨੂਰਪੁਰ ਬੇਟ ਜ਼ਿਲ੍ਹਾ ਲੁਧਿਆਣਾ ਵਿਖੇ ਪਹਿਲੀ  1981 ਨੂੰ ਪਿਤਾ ਬਲਕਾਰ ਸਿੰਘ ਤੇ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਭਰਾ ਭਜਨ ਸਿੰਘ ਤੇ ਭੈਣ ਕੁਲਵੀਰ ਕੌਰ ਹਨ। ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਸਟੇਟ ਐਵਾਰਡੀ ਸੁਖਦੇਵ ਸਿੰਘ ਸਲੇਮਪੁਰੀ,ਡਾ: ਇੰਦਰਜੀਤ ਸਿੰਘ ਕੋਟਨਿਸ ਐਕੂਪੰਕਚਰ ਹਸਪਤਾਲ ਲੁਧਿਆਣਾ, ਪ੍ਰਿੰਸੀਪਲ ਰੋਮਲ ਮਹਿਤਾ ਮੈਡਮ, ਲੈਕਚਰਾਰ ਲਾਲ ਸਿੰਘ, ਪ੍ਰਦੀਪ ਸਿੰਘ ਪੰਨੂ ਨੇ ਕਿਹਾ ਕਿ ਸ਼ਹੀਦ ਗੁਰਪਾਲ ਸਿੰਘ ਨੂਰਪੁਰ ਬੇਟ ਨੇ ਆਪਣੇ ਦੁਸ਼ਮਣਾ ਨਾਲ ਲੋਹਾ ਲੈਂਦਿਆਂ ਦੇਸ਼ ਲਈ ਆਪਣੀ ਜਾਨ ਗੁਆ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਜੋ ਸਦਾ ਹੀ ਅਮਰ ਰਹੇਗਾ। ਸ਼ਹੀਦ ਗੁਰਪਾਲ ਸਿੰਘ ਦੇ ਬੁੱਤ ਉੱਪਰ ਫੁੱਲਾਂ ਦੇ ਹਾਰ ਪਾਕੇ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ । ਉਨ੍ਹਾਂ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੀ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਚੰਗੇ ਪੜ੍ਹ ਲਿਖਕੇ ਆਪਣੇ ਮਾਪਿਆਂ, ਸਕੂਲ ਤੇ ਪਿੰਡ ਦਾ ਨਾਮ ਰੌਸ਼ਨ ਕਰੀਏ। ਇਸ ਸਮੇਂ ਪ੍ਰਧਾਨ ਰਘਬੀਰ ਸਿੰਘ, ਸਰਬਜੀਤ ਸਿੰਘ ਸੰਧੂ, ਡਾਕਟਰ ਇੰਦਰਜੀਤ ਸਿੰਘ ਐਮ. ਡੀ, ਸਾਬਕਾ ਸਰਪੰਚ ਮੇਵਾ ਸਿੰਘ ਸਲੇਮਪੁਰ, ਸੁਖਵਿੰਦਰ ਸਿੰਘ ਗਿੱਲ, ਜਗਦੇਵ ਸਿੰਘ, ਮਨਜੀਤ ਕੌਰ, ਪ੍ਰਦੀਪ ਸਿੰਘ, ਸੁਖਜਿੰਦਰ ਸਿੰਘ ਅਤੇ ਸਮੂਹ ਨਗਰ ਨਿਵਾਸੀ ਤੇ ਇਲਾਕਾ ਭਰ ਦੇ ਪਤਵੰਤੇ ਅਤੇ ਸਾਬਕਾ ਸੈਨਿਕ ਵੀ ਹਾਜਰ ਸਨ। ਸਕੂਲੀ ਵਿਦਿਆਥੀਆਂ ਨੇ ਦੇਸ਼ ਭਗਤੀ ਦੇ ਪ੍ਰਗੋਰਾਮ ਵੀ ਪੇਸ਼ ਕੀਤੇ।ਸ਼ਹੀਦ ਗੁਰਪਾਲ ਸਿੰਘ ਦੇ ਪਿਤਾ ਬਲਕਾਰ ਸਿੰਘ ਤੇ ਮਾਤਾ ਬਲਵਿੰਦਰ ਕੌਰ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਲਈ ਗੁਰੂ ਕੇ ਲੰਗਰ ਲਏ ਗਏ ਅਤੇ ਸਕੂਲ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਕੋਟਨਿਸ ਐਕੂਪੰਕਚਰ ਹਸਪਤਾਲ ਲੁਧਿਆਣਾ ਵਲੋਂ ਡਾ: ਇੰਦਰਜੀਤ ਸਿੰਘ ਅਤੇ ਮਨੀਸ਼ਾ ਨੇ ਸ਼ਹੀਦ ਗੁਰਪਾਲ ਸਿੰਘ ਦੇ ਪਿਤਾ ਬਲਕਾਰ ਸਿੰਘ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ ਸਲੇਮਪੁਰੀ ਪ੍ਰਬੰਧ ਅਫ਼ਸਰ ਉਚੇਚੇ ਤੌਰ 'ਤੇ ਹਾਜਰ ਹੋਏ।