ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਹਦਾਇਤ ਕਿ ਉਹ ਅਣਅਧਿਕਾਰਤ ਅਤੇ ਗੈਰਮਿਆਰੀ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜ ਕਿਸਾਨਾਂ ਨੂੰ ਵੇਚਣ ਤੋਂ ਗੁਰੇਜ਼ ਕਰਨ :- ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ.
ਖੇਤੀਬਾੜੀ ਵਿਭਾਗ ਦੀ ਗਠਿਤ ਟੀਮ ਵੱਲੋਂ ਐੱਸ. ਭਾਰਤ ਸਰਟੀਸ ਐਗਰੋ ਸਾਇੰਸ ਲਿਮਿਟੇਡ, ਪਿੰਡ ਸਾਇਆ, ਲੁਧਿਆਣਾ ਦੀ ਚੈਕਿੰਗ ਕੀਤੀ
ਫਰਮ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਅਣਅਧਿਕਾਰਤ ਗੁਦਾਮ ਵਿੱਚ ਗੈਰ-ਮਨਜ਼ੂਰਸੁਦਾ ਬਾਇ�"ਸਟੀਮੂਲੈਂਟਸ ਖਾਦਾਂ ਰੱਖ ਕੇ ਵੇਚੀਆਂ ਜਾ ਰਹੀਆਂ ਸਨ
ਖਾਦ ਤੇ ਕੀਟਨਾਸ਼ਕ ਇੰਸਪੈਕਟਰ ਵੱਲੋਂ ਕੰਪਨੀ ਅਤੇ ਇਸਦੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਥਾਣਾ ਡੇਹਲੋਂ ਵਿਖੇ ਐਫ.ਆਈ.ਆਰ ਦਰਜ਼ ਕਰਵਾਈ
ਲੁਧਿਆਣਾ, 24 ਨਵੰਬਰ (ਇੰਦਰਜੀਤ) - ਪੰਜਾਬ ਵਿੱਚ ਹਾੜੀ ਦੇ ਸੀਜ਼ਨ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜ ਉਪਲਬਧ ਕਰਵਾਉਣ ਹਿੱਤ ਖੇਤੀਬਾੜੀ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਹੇਠ ਅਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਸ਼੍ਰੀ ਅਨੁਰਾਗ ਵਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਸ਼੍ਰੀ ਜਸਵੰਤ ਸਿੰਘ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਮੁਹਿੰਮ ਚੱਲ ਰਹੀ ਹੈ। ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਡਾ. ਨਰਿੰਦਰ ਸਿੰਘ ਬੈਨੀਪਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦ ਸੁਰੱਖਿਆ) ਅਤੇ ਡਾ. ਗੁਰਜੀਤ ਸਿੰਘ ਬਰਾੜ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁੱਟਸ) ਵੱਲੋਂ ਗਠਿਤ ਟੀਮ ਵੱਲੋਂ ਐੱਸ. ਭਾਰਤ ਸਰਟੀਸ ਐਗਰੋ ਸਾਇੰਸ ਲਿਮਿਟੇਡ, ਆਰ.ਐਲ. ਲੋਜਿਸਟਿਕਸ ਪਾਰਕ, ਪਿੰਡ ਸਾਇਆ ਖੁਰਦ, ਮਲੇਰਕੋਟਲਾ ਰੋਡ, ਲੁਧਿਆਣਾ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ਦੀ ਅਗਵਾਈ ਡਾ. ਨਿਰਮਲ ਸਿੰਘ, ਖੇਤੀਬਾੜੀ ਅਫਸਰ, ਬਲਾਕ ਡੇਹਲੋਂ ਵੱਲੋਂ ਕੀਤੀ ਗਈ। ਟੀਮ ਵਿੱਚ ਡਾ. ਮਨਜੀਤ ਸਿੰਘ, ਏ.ਡੀ.�" (ਪੀ.ਪੀ) ਜ਼ਿਲਾ ਲੁਧਿਆਣਾ, ਡਾ. ਸੁਖਵੀਰ ਸਿੰਘ, ਏ.ਡੀ.�" (ਇਨਫੋਰਸਮੇਂਟ) ਜਿਲ੍ਹਾ ਲੁਧਿਆਣਾ, ਡਾ. ਸਵਿੰਦਰ ਸਿੰਘ, ਏ.ਡੀ.�" ਜ਼ਿਲਾ-ਕਮ-ਬਲਾਕ ਡੇਹਲੋਂ ਅਤੇ ਡਾ. ਜਤਿੰਦਰ ਸਿੰਘ, ਏ.ਡੀ.�". ਸਰਕਲ ਸਾਹਨੇਵਾਲ, ਬਲਾਕ ਅਤੇ ਜ਼ਿਲਾ ਲੁਧਿਆਣਾ ਹਾਜ਼ਰ ਸਨ। ਚੈਕਿੰਗ ਦੌਰਾਨ ਪਾਇਆ ਗਿਆ ਕਿ ਉਕਤ ਕੰਪਨੀ ਵੱਲੋਂ ਅਣਅਧਿਕਾਰਤ ਗੁਦਾਮ ਵਿੱਚ ਅਣਅਧਿਕਾਰਤ/ਗੈਰ-ਮੁਨਜ਼ੂਰਸੁਦਾ ਬਾਇ�"ਸਟੀਮੂਲੈਂਟਸ ਖਾਦਾਂ ਰੱਖ ਕੇ ਵੇਚੀਆਂ ਜਾ ਰਹੀਆਂ ਸਨ। ਇਸ ਤੇ ਖਾਦ ਕੰਟਰੋਲ (ਆਰਡਰ), 1985, ਜ਼ਰੂਰੀ ਵਸਤਾਂ ਕਾਨੂੰਨ, 1955, ਇੰਸੈਕਿਟੀਸਾਈਡਜ਼ ਕਾਨੂੰਨ, 1968 ਅਤੇ ਇੰਸੈਕਿਟੀਸਾਈਡਜ਼ ਰੂਲਜ਼, 1971 ਤਹਿਤ ਬਣਦੀ ਸਖ਼ਤ ਕਾਰਵਾਈ ਕਰਦੇ ਹੋਏ ਖਾਦ/ਕੀਟਨਾਸ਼ਕ ਇੰਸਪੈਕਟਰ ਵੱਲੋਂ ਕੰਪਨੀ ਅਤੇ ਇਸਦੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਥਾਣਾ ਡੇਹਲੋਂ ਵਿਖੇ 23 ਨਵੰਬਰ 2024 ਨੂੰ ਐਫ.ਆਈ.ਆਰ ਦਰਜ਼ ਕਰਵਾ ਦਿੱਤੀ ਗਈ ਹੈ। ਡਾ. ਗੁਰਦੀਪ ਸਿੰਘ, ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਵੱਲੋਂ ਕੰਪਨੀਆਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਕਿਸਾਨਾਂ ਨੂੰ ਮਿਆਰੀ ਅਤੇ ਮਨਜ਼ੂਰਸੁਦਾ ਖੇਤੀ ਇਨਪੁੱਟਸ ਹੀ ਮੁਹੱਈਆ ਕਰਵਾਉਣ। ਉਨਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਕਿਹਾ ਗਿਆ ਕਿ ਉਹ ਅਣ-ਅਧਿਕਾਰਤ ਅਤੇ ਗੈਰਮਿਆਰੀ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜ ਕਿਸਾਨਾਂ ਨੂੰ ਵੇਚਣ ਤੋਂ ਗੁਰੇਜ਼ ਕਰਨ। ਜੇਕਰ ਕੋਈ ਕੰਪਨੀ ਜਾਂ ਡੀਲਰ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਬਣਦੀ ਸਖ਼ਤ ਤੋ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਤੇ ਡਾ. ਜਗਦੇਵ ਸਿੰਘ, ਐਗਰੋਨੋਮਿਸਟ, ਲੁਧਿਆਣਾ, ਡਾ. ਗਿਰਜੇਸ਼ ਭਾਰਗਵ, ਮੁੱਖ ਖਾਦਾਂ ਇੰਸਪੈਕਟਰ, ਐਸ.ਏ.ਐਸ ਨਗਰ, ਡਾ. ਪ੍ਰਗਟ ਸਿੰਘ, ਏ.ਡੀ.�" ਡੇਹਲੋਂ, ਸ੍ਰੀ ਅਵਤਾਰ ਸਿੰਘ ਏ.ਐਸ.ਆਈ, ਪੰਜਾਬ ਪੁਲਿਸ ਅਤੇ ਸਿਪਾਹੀ ਜਸ਼ਨਦੀਪ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।