ਬਾਸਮਤੀ ਚੌਲਾਂ ਦੀ ਬਰਾਮਦ: 106 ਤੋਂ ਵਧ ਕੇ 150 ਦੇਸ਼ਾਂ ਤੱਕ ਹੋਈ ਪਹੁੰਚ, ਮੰਤਰੀ ਨੇ ਰਾਜ ਸਭਾ 'ਚ ਸੰਸਦ ਮੈਂਬਰ ਅਰੋੜਾ ਨੂੰ ਦੱਸਿਆ.
ਲੁਧਿਆਣਾ, 3 ਦਸੰਬਰ (ਵਾਸੂ ਜੇਤਲੀ) - ਬਾਸਮਤੀ ਚੌਲਾਂ ਦੀ 2008 ਵਿੱਚ ਜਿ�"ਗ੍ਰਾਫੀਕਲ ਇੰਡੀਕੇਸ਼ਨ (ਜੀਆਈ) ਵਜੋਂ ਰਜਿਸਟਰੇਸ਼ਨ ਤੋਂ ਬਾਅਦ, ਪੰਜਾਬ ਰਾਜ ਸਮੇਤ ਬਾਸਮਤੀ ਚੌਲਾਂ ਦੀ ਬਰਾਮਦ 2023-24 ਵਿੱਚ 106 ਦੇਸ਼ਾਂ ਤੋਂ ਵਧ ਕੇ 150 ਦੇਸ਼ਾਂ ਵਿੱਚ ਪਹੁੰਚ ਗਈ ਹੈ। ਇਸ ਤੋਂ ਇਲਾਵਾ, ਬਾਸਮਤੀ ਚੌਲਾਂ ਦੀ ਕੁੱਲ ਬਰਾਮਦ ਵੀ 2009-10 ਵਿੱਚ 2.01 ਮਿਲੀਅਨ ਮੀਟ੍ਰਿਕ ਟਨ (2.297 ਬਿਲੀਅਨ ਯੂਐਸ ਡਾਲਰ) ਤੋਂ ਵਧ ਕੇ 2023-24 ਵਿੱਚ 5.24 ਮਿਲੀਅਨ ਮੀਟ੍ਰਿਕ ਟਨ (5.83 ਬਿਲੀਅਨ ਯੂਐਸ ਡਾਲਰ) ਹੋਣ ਦੀ ਉਮੀਦ ਹੈ। ਸਾਊਦੀ ਅਰਬ, ਇਰਾਕ, ਈਰਾਨ, ਯਮਨ, ਯੂ.ਏ.ਈ., ਅਮਰੀਕਾ, ਯੂ.ਕੇ., ਕੁਵੈਤ, �"ਮਾਨ ਅਤੇ ਕਤਰ ਭਾਰਤ (ਪੰਜਾਬ ਸਮੇਤ) ਤੋਂ ਬਾਸਮਤੀ ਚੌਲਾਂ ਦੇ ਚੋਟੀ ਦੇ ਦਸ ਨਿਰਯਾਤ ਸਥਾਨ ਹਨ।
ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਹ ਜਾਣਕਾਰੀ ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ‘ਪੰਜਾਬ ਤੋਂ ਬਾਸਮਤੀ ਚੌਲਾਂ ਦੀ ਬਰਾਮਦ’ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ। ਭਾਰਤ ਵਿੱਚ ਬਾਸਮਤੀ ਚਾਵਲ ਲਈ ਮਨੋਨੀਤ ਜੀਆਈ ਖੇਤਰ ਹਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ (30 ਜ਼ਿਲ੍ਹੇ), ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦਾ ਕੇਂਦਰ ਸ਼ਾਸਤ ਪ੍ਰਦੇਸ਼ (ਜੰਮੂ ਵਿੱਚ ਦੋ ਜ਼ਿਲ੍ਹੇ) ਅਤੇ ਦਿੱਲੀ ਦਾ ਰਾਸ਼ਟਰੀ ਰਾਜਧਾਨੀ ਖੇਤਰ।
ਅੱਜ ਇੱਥੇ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਕਿਹਾ ਕਿ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ), ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਇੱਕ ਵਿਧਾਨਕ ਸੰਸਥਾ ਹੈ, ਨੂੰ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਬਾਸਮਤੀ ਚੌਲਾਂ ਦੇ ਸਬੰਧ ਵਿੱਚ ਬੌਧਿਕ ਸੰਪੱਤੀ ਦੇ ਅਧਿਕਾਰਾਂ ਨੂੰ ਰਜਿਸਟਰ ਕਰਨ ਅਤੇ ਸੁਰੱਖਿਅਤ ਕਰਨ ਦਾ ਅਧਿਕਾਰ ਪ੍ਰਾਪਤ ਹੈ।
ਭਾਰਤ ਵਿੱਚ ਬਾਸਮਤੀ ਚੌਲਾਂ ਲਈ ਜੀਆਈ 26 ਨਵੰਬਰ 2008 ਤੋਂ ਏਪੀਈਡੀਏ ਵੱਲੋਂ ਪ੍ਰਾਪਤ ਕੀਤਾ ਗਿਆ ਸੀ। ਏਪੀਈਡੀਏ ਵੱਲੋਂ ਭਾਰਤ ਅਤੇ ਦੁਨੀਆ ਭਰ ਵਿੱਚ ਬਾਸਮਤੀ ਚੌਲਾਂ ਦੇ ਜੀਆਈ ਸਟੇਟਸ ਦੀ ਰੱਖਿਆ ਲਈ ਵੱਖ-ਵੱਖ ਕਾਨੂੰਨੀ ਕਦਮ ਚੁੱਕੇ ਜਾ ਰਹੇ ਹਨ।
ਏਪੀਈਡੀਏ ਨੇ ਸਫਲਤਾਪੂਰਵਕ 20 ਦੇਸ਼ਾਂ ਵਿੱਚ ਬਾਸਮਤੀ ਚਾਵਲ ਲਈ ਜੀਆਈ ਅਤੇ 9 ਦੇਸ਼ਾਂ ਵਿੱਚ ਸਰਟੀਫਿਕੇਸ਼ਨ ਮਾਰਕਸ ਪ੍ਰਾਪਤ ਕੀਤੇ ਹਨ। 34 ਦੇਸ਼ਾਂ ਵਿੱਚ ਜੀਆਈ/ਸਰਟੀਫਿਕੇਸ਼ਨ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਕਾਰਵਾਈਆਂ ਚੱਲ ਰਹੀਆਂ ਹਨ।
ਇੰਫਰੀਨਜਿੰਗ ਮਾਰਕਸ ਨੂੰ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਤੋਂ ਰੋਕਣ ਅਤੇ ਬਾਸਮਤੀ ਦੇ ਨਾਮ ਅਤੇ ਲੋਗੋ ਦੀ ਅਣਅਧਿਕਾਰਤ ਵਰਤੋਂ ਰੋਕਣ ਲਈ ਆਈਪੀ ਦਫਤਰਾਂ ਅਤੇ ਅਦਾਲਤਾਂ ਅੱਗੇ ਕਾਨੂੰਨੀ ਨੋਟਿਸ ਅਤੇ ਕਾਰਵਾਈਆਂ ਚੱਲ ਰਹੀਆਂ ਹਨ। ਅੱਜ ਤੱਕ ਬਾਸਮਤੀ ਚੌਲਾਂ ਲਈ ਸਾਰੇ ਮਹਾਂਦੀਪਾਂ ਦੇ 50 ਦੇਸ਼ਾਂ ਵਿੱਚ ਇੰਫਰੀਨਜਿੰਗ ਟ੍ਰੇਡਮਾਰਕ ਨੂੰ ਰਜਿਸਟਰ ਕਰਨ ਦੀਆਂ ਕੋਸ਼ਿਸ਼ਾਂ ਦੇ 1200 ਤੋਂ ਵੱਧ ਕੇਸਾਂ ਨੂੰ ਰੋਕ ਦਿੱਤਾ ਗਿਆ ਹੈ।
ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਇਹਨਾਂ ਪਹਿਲਕਦਮੀਆਂ ਨੇ ਪੰਜਾਬ ਸਮੇਤ ਵਿਸ਼ਵ ਮੰਡੀਆਂ ਵਿੱਚ ਬਾਸਮਤੀ ਚੌਲਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ।
ਸਰਕਾਰ ਨੇ ਏਪੀਈਡੀਏ ਅਤੇ ਇੰਡੀਅਨ ਕਾਉਂਸਿਲ ਆਫ ਐਗਰੀਕਲਚਰਲ ਰੇਸ਼ਰਚ ਰਾਹੀਂ ਪੰਜਾਬ ਸਮੇਤ ਸਾਰੇ ਬਾਸਮਤੀ ਚਾਵਲ ਕਿਸਾਨਾਂ ਅਤੇ ਨਿਰਯਾਤਕਾਂ ਗਲੋਬਲ ਕੀਮਤਾਂ ਵਿੱਚ ਉਤਰਾਅ-ਚੜ੍ਹਾਅ, ਵਪਾਰਕ ਰੁਕਾਵਟਾਂ ਅਤੇ ਗੁਣਵੱਤਾ ਦੇ ਮਿਆਰਾਂ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਕੁਝ ਵੱਡੇ ਕਦਮ ਚੁੱਕੇ ਹਨ। ਇਨ੍ਹਾਂ ਕਦਮਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੰਤਰੀ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਏਪੀਈਡੀਏ ਦੀ ਵਿੱਤੀ ਸਹਾਇਤਾ ਸਕੀਮ ਤਹਿਤ ਪੰਜਾਬ ਦੇ ਬਾਸਮਤੀ ਚੌਲਾਂ ਦੇ ਨਿਰਯਾਤਕਾਂ ਸਮੇਤ ਏਪੀਈਡੀਏ ਦੇ ਅਨੁਸੂਚਿਤ ਉਤਪਾਦਾਂ ਦੇ ਨਿਰਯਾਤਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਗੁਲਫੂਡ ਦੁਬਈ, ਐਸਆਈਏਐਲ ਪੈਰਿਸ, ਏਐਨਯੂਜੀਏ ਜਰਮਨੀ ਆਦਿ ਵਰਗੇ ਪ੍ਰਮੁੱਖ ਅੰਤਰਰਾਸ਼ਟਰੀ ਵਪਾਰ ਮੇਲਿਆਂ ਵਿੱਚ ਬਾਸਮਤੀ ਚੌਲ ਨਿਰਯਾਤਕਾਂ ਦੀ ਭਾਗੀਦਾਰੀ ਨੂੰ ਸੁਵਿਧਾਜਨਕ ਬਣਾਉਣਾ ਅਤੇ ਸਮਰਥਨ ਦੇਣਾ।
ਬਾਸਮਤੀ ਚਾਵਲ ਦੇ ਪ੍ਰਚਾਰ-ਪ੍ਰਸਾਰ ਲਈ ਗਲੋਬਲ ਮੁਹਿੰਮ, ਤਾਂਕਿ ਵਿਸ਼ਵ ਭਰ ਵਿੱਚ ਇਸਦੇ ਬਾਜ਼ਾਰ ਨੂੰ ਵਧਾਇਆ ਜਾ ਸਕੇ। ਵਿਸ਼ਵ ਵਪਾਰ ਸੰਗਠਨ ਸਮੇਤ ਵੱਖ-ਵੱਖ ਫੋਰਮਾਂ ਅਤੇ ਦੁਵੱਲੇ ਪੱਧਰ 'ਤੇ ਆਯਾਤ ਕਰਨ ਵਾਲੇ ਦੇਸ਼ਾਂ ਵੱਲੋਂ ਗੁਣਵੱਤਾ ਦੇ ਮਾਪਦੰਡਾਂ ਰਾਹੀਂ ਲਗਾਈਆਂ ਗਈਆਂ ਵਪਾਰਕ ਰੁਕਾਵਟਾਂ ਦੇ ਹੱਲ ਲਈ ਲਗਾਤਾਰ ਯਤਨ।
ਸਾਰੇ ਬਾਸਮਤੀ ਚਾਵਲ ਕਿਸਾਨਾਂ ਅਤੇ ਨਿਰਯਾਤਕਾਂ ਦੀ ਸਹਾਇਤਾ ਲਈ ਚੁੱਕੇ ਗਏ ਪ੍ਰਮੁੱਖ ਕਦਮਾਂ ਵਿੱਚ ਬਾਸਮਤੀ ਚਾਵਲ ਦੀ ਗੁਣਵੱਤਾ ਦਾ ਭਰੋਸਾ ਅਤੇ ਪ੍ਰਮਾਣੀਕਰਨ ਸ਼ਾਮਲ ਹੈ, ਜਿਸ ਅਧੀਨ ਏਪੀਈਡੀਏ ਅਧੀਨ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫਾਊਂਡੇਸ਼ਨ (ਬੀਈਡੀਐਫ) ਵੱਲੋਂ ਡੀਐਨਏ ਪ੍ਰੋਫਾਈਲਿੰਗ, ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਜਾਂਚ ਅਤੇ ਭੌਤਿਕ ਮਾਪਦੰਡਾਂ ਦੇ ਆਧਾਰ 'ਤੇ ਗੁਣਵੱਤਾ ਦੀ ਜਾਂਚ ਲਈ ਇਕ ਆਧੁਨਿਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਗਈ ਹੈ। ਸਟੇਟ ਐਗਰੀਕਲਚਰਲ ਯੂਨੀਵਰਸਿਟੀਆਂ ਅਤੇ ਆਈਸੀਏਆਰ ਸੰਸਥਾਵਾਂ ਦੇ ਸਹਿਯੋਗ ਨਾਲ ਵਰਕਸ਼ਾਪਾਂ, ਸੈਮੀਨਾਰਾਂ ਅਤੇ ਸਿਖਲਾਈਆਂ ਰਾਹੀਂ ਕਿਸਾਨਾਂ ਅਤੇ ਨਿਰਯਾਤਕਾਂ ਦੀ ਸਮਰੱਥਾ ਨਿਰਮਾਣ ਵੀ ਕੀਤੀ ਜਾਂਦੀ ਹੈ। ਆਈਸੀਏਆਰ ਨੇ ਝਾੜ ਵਧਾਉਣ ਅਤੇ ਬਿਮਾਰੀਆਂ ਪ੍ਰਤੀ ਬਾਸਮਤੀ ਚੌਲਾਂ ਦੀ ਬਿਹਤਰ ਪ੍ਰਤੀਰੋਧ ਸ਼ਕਤੀ ਨੂੰ ਯਕੀਨੀ ਬਣਾਉਣ ਲਈ ਬਾਸਮਤੀ ਚੌਲਾਂ ਦੀਆਂ ਸੁਧਰੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ।