ਵੱਖ-ਵੱਖ 5 ਥਾਵਾਂ 'ਤੇ ਲਗਾਏ ਡਾਕਟਰੀ ਕੈਂਪਾਂ ਦੌਰਾਨ ਐਕੂਪੰਕਚਰ ਵਿਧੀ ਨਾਲ 800 ਮਰੀਜ਼ਾਂ ਦਾ ਮੁਫ਼ਤ ਇਲਾਜ.
*ਚੀਨ ਤੇ ਭਾਰਤ ਡਾ: ਕੋਟਨਿਸ ਦੀ ਵਿਚਾਰਧਾਰਾ ਅਪਣਾ ਕੇ ਏਸ਼ੀਆ ਵਿਚ ਸਦੀਵੀ ਸ਼ਾਂਤੀ ਬਹਾਲ ਕਰ ਸਕਦੇ ਹਨ - ਡਾ:ਇੰਦਰਜੀਤ ਸਿੰਘ
ਲੁਧਿਆਣਾ, 19 ਨਵੰਬਰ (ਇੰਦਰਜੀਤ) -
ਕੋਟਨਿਸ ਐਕੂਪੰਕਚਰ ਹਸਪਤਾਲ ਲੁਧਿਆਣਾ ਵਲੋਂ ਚੀਨੀ ਦੂਤਾਵਾਸ ਨਵੀਂ ਦਿੱਲੀ ਦੇ ਸਹਿਯੋਗ ਨਾਲ ਕੌਮੀ ਪੱਧਰ 'ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਲੜੀਵਾਰ ਇਲਾਜ ਕੈਂਪ 10 ਨਵੰਬਰ ਤੋਂ ਸ਼ੁਰੂ ਕੀਤੇ ਗਏ ਹਨ, ਜੋ 10 ਦਸੰਬਰ ਤਕ ਚੱਲਣਗੇ। ਕੈੰਪਾਂ ਦੀ ਲੜੀ ਸ਼ੁਰੂ ਕਰਨ ਦੇ ਸੰਦਰਭ ਵਿਚ ਕੋਟਨਿਸ ਹਸਪਤਾਲ ਲੁਧਿਆਣਾ ਦੇ ਨਿਰਦੇਸ਼ਕ ਡਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਹਿਲਾ 9 ਰੋਜਾ ਕੈਂਪ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਪ੍ਰਬੰਧਕ ਐੱਸ. ਪੀ. ਉਬਰਾਏ ਵਲੋਂ ਚਲਾਏ ਜਾ ਰਹੇ ਗੁਰੂ ਰਾਮਦਾਸ ਜੀ ਆਸ਼ਰਮ ਸਰਾਭਾ ਪਿੰਡ ਵਿਚ ਲਗਾਇਆ ਗਿਆ , ਦੂਜਾ ਕੈਂਪ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਬੈਕੁੰਠ ਗੋਪਾਲ ਪੁਰ, ਪਾਲਮਪੁਰ ਹਿਮਾਚਲ ਪ੍ਰਦੇਸ਼ ਵਿਚ ਲਗਾਇਆ । ਇਸ ਤੋਂ ਇਲਾਵਾ ਕੋਲਕਾਤਾ, ਭੁਵਨੇਸ਼ਵਰ, ਬੰਗਲੌਰ, ਕੇਰਲਾ, ਭੋਪਾਲ, ਬੀੜ, ਗਾਜੀਆਬਾਦ, ਦਿੱਲੀ, ਰੋਹਣੀ, ਕੁਰੂਕਸ਼ੇਤਰ, ਪਾਣੀਪਤ, ਕੋਟਾ, ਗੋਹਾਟੀ, ਪਟਨਾ, ਅੰਮ੍ਰਿਤਸਰ ਅਤੇ ਸ੍ਰੀਨਗਰ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਥਾਵਾਂ 'ਤੇ ਕੈੰਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੌਰਾਨ ਐਕੂਪੰਕਚਰ ਪ੍ਰਣਾਲੀ ਦੇ ਮਾਹਿਰ ਡਾ:ਇੰਦਰਜੀਤ ਸਿੰਘ, ਡਾ ਨੇਹਾ, ਡਾ ਰਘਬੀਰ ਸਿੰਘ, ਡਾ ਬਲਜਿੰਦਰ ਸਿੰਘ, ਡਾ ਨਾਰਗੋ, ਡਾ ਦੀਪਕ, ਡਾ: ਸੁਮੋਲਾ, ਡਾ: ਰਵੀ ਸ਼ੰਕਰ, ਡਾ ਚੰਚਲ, ਡਾ: ਹਮੀਦ, ਡਾ: ਜੈ ਪ੍ਰਕਾਸ਼, ਡਾ ਸੁਖਵਿੰਦਰ ਸਿੰਘ, ਡਾ ਨਫੀਸਾ, ਡਾ ਅਨੀਸ਼ ਗੁਪਤਾ, ਡਾ ਕ੍ਰਿਸ਼ਨ ਚੰਦਰ ਮਿਸ਼ਰਾ, ਡਾ ਉਮਰ, ਡਾ ਕ੍ਰਿਸ਼ਨ ਮੋਹਨ ਪ੍ਰਸਾਦ, ਡਾ: ਪ੍ਰਿਅੰਕਾ , ਡਾ ਸੰਦੀਪ ਚੌਪੜਾ, ਡਾ :ਚੇਤਨਾ, ਡਾ ਐਨ. ਪੀ. ਸਿੰਘ, ਡਾ ਵਿਨੇ ਵਰਮਾ ਹੁਬਲੀ, ਡਾ ਹਰੀਹਾਰ ਚੇਨਈ, ਡਾ ਗੁਰਵਿੰਦਰ ਸਿੰਘ ਬਰਾੜ ਤੋਂ ਇਲਾਵਾ ਹੋਰ ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਪਿੰਡ ਸਰਾਭਾ ਵਿਚ ਕੈੰਪ ਦੇ ਅਖੀਰਲੇ ਦਿਨ ਇਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਡਾ: ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ: ਕੋਟਨਿਸ ਇੱਕ ਅਜਿਹੀ ਭਾਰਤੀ ਸ਼ਖਸੀਅਤ ਸਨ, ਜਿਨ੍ਹਾਂ ਨੇ ਭਾਰਤੀ ਮੈਡੀਕਲ ਮਿਸ਼ਨ ਵਿਚ ਸ਼ਾਮਲ ਹੋ ਕੇ ਚੀਨ ਵਿਚ ਚੀਨੀ ਮਰੀਜ਼ਾਂ ਦੀ ਸੇਵਾ ਕੀਤੀ ਅਤੇ ਚੀਨ ਦੇ ਲੋਕਾਂ ਦੀ ਭਲਾਈ ਕਰਦਿਆਂ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਡਾ: ਕੋਟਨਿਸ ਮਾਨਵਤਾ ਦੇ ਭਲੇ ਲਈ ਕੰਮ ਕਰਦੇ ਸਨ ਅਤੇ ਇਸੇ ਕਰਕੇ ਉਨ੍ਹਾਂ ਚੀਨ ਅਤੇ ਭਾਰਤ ਵਿਚਾਲੇ ਆਪਸੀ ਮਿੱਤਰਤਾ ਕਾਇਮ ਕਰਨ ਲਈ ਚੀਨ ਵਿਚ ਜਾ ਕੇ ਮਰੀਜਾਂ ਦਾ ਇਲਾਜ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਸੰਸਾਰ ਵਿੱਚ ਤੀਜੀ ਜੰਗ ਦੇ ਬੱਦਲ ਸਿਰ 'ਤੇ ਮੰਡਰਾ ਰਹੇ ਹਨ। ਇਸ ਲਈ ਭਾਰਤ ਅਤੇ ਚੀਨ ਡਾ: ਕੋਟਨਿਸ ਦੇ ਪੂਰਨਿਆਂ 'ਤੇ ਚੱਲਕੇ ਏਸ਼ੀਆਈ ਖਿੱਤੇ ਵਿੱਚ ਸਦੀਵੀ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖ ਸਕਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਦੇ ਮੰਤਰੀ ਸ੍ਰੀ ਜੇ. ਪੀ. ਨੱਢਾ ਵਲੋਂ ਐਕੂਪੰਕਚਰ ਇਲਾਜ ਪ੍ਰਣਾਲੀ ਨੂੰ ਸੁਤੰਤਰ ਇਲਾਜ ਪ੍ਰਣਾਲੀ ਵਜੋਂ ਮਾਨਤਾ ਦੇ ਦਿੱਤੀ ਗਈ ਹੈ ਅਤੇ ਇਹ ਇਲਾਜ ਪ੍ਰਣਾਲੀ ਹੁਣ ਦੂਜੀਆਂ ਇਲਾਜ ਪ੍ਰਣਾਲੀਆਂ ਦੇ ਬਰਾਬਰ ਖੜ੍ਹੀ ਕਰ ਦਿੱਤੀ ਗਈ ਹੈ। ਜਿਸ ਦੇ ਨਾਲ ਮਰੀਜ਼ਾਂ ਨੂੰ ਬਿਨਾਂ ਅਪਰੇਸ਼ਨ, ਬਿਨਾਂ ਦਵਾਈ ਅਤੇ ਬਿਨ੍ਹਾਂ ਕਿਸੇ ਮਾੜੇ ਸਰੀਰਕ ਪ੍ਰਭਾਵ ਦੇ ਇਲਾਜ ਹੋਵੇਗਾ। ਇਹ ਇਲਾਜ ਦੂਜੀਆਂ ਇਲਾਜ ਪ੍ਰਣਾਲੀਆਂ ਦੇ ਮੁਕਾਬਲੇ ਬੇਹੱਦ ਸਸਤਾ ਹੋਵੇਗਾ। ਇਸ ਪ੍ਰਣਾਲੀ ਨੂੰ ਮਾਨਤਾ ਮਿਲਣ ਪਿੱਛੋਂ ਹਸਪਤਾਲਾਂ ਦਾ ਬੋਝ ਵੀ ਘਟੇਗਾ ਅਤੇ ਲੋਕ ਜਲਦੀ ਪੁਰਾਣੀਆਂ ਬਿਮਾਰੀਆਂ ਤੋਂ ਖਹਿੜਾ ਛੁਡਾਉਣ ਦੇ ਕਾਬਲ ਹੋਣਗੇ। ਇਨ੍ਹਾਂ ਕੈਂਪਾਂ ਦੌਰਾਨ ਰੀਹ ਦੀ ਹੱਡੀ ਦਾ ਦਰਦ, ਜੋੜਾਂ ਦਾ ਦਰਦ, ਗਠੀਆ, ਦਮਾ, ਅਧਰੰਗ, ਮਾਨਸਿਕ ਪ੍ਰੇਸ਼ਾਨੀ ਅਤੇ ਨਸ਼ਿਆਂ ਤੋਂ ਪੀੜ੍ਹਤਾਂ ਦਾ ਇਲਾਜ ਕੀਤਾ ਗਿਆ। ਇਸੇ ਲੜੀ ਤਹਿਤ
ਬੈਂਗਲੁਰੂ ਵਿਚ ਡਾ: ਸਮੂਲਾ ਮੈਸੂਰ ਅਤੇ ਡਾ: ਰਵੀਸ਼ੰਕਰ ਨੇ ਜਦਕਿ ਹਿਮਾਚਲ ਪ੍ਰਦੇਸ਼ ਵਿਚ ਡਾ: ਨੋਰਬੂ ਸੁਆਂਗ ਅਤੇ ਡਾ: ਦਲੀਪ ਠਾਕੁਰ ਅਤੇ ਡਾ ਉਮਰ ਕੇਰਲਾ ਵਲੋਂ ਕੈੰਪ ਲਗਾਇਆ ਗਿਆ।
ਸਰਾਭਾ ਵਿਚ ਡਾਕਟਰੀ ਕੈਂਪ ਦੇ ਅਖੀਰਲੇ ਦਿਨ ਆਸ਼ਰਮ ਦੇ ਮੁੱਖੀ ਡਾ: ਨੌਰੰਗ ਸਿੰਘ ਮਾਂਗਟ ਸਾਬਕਾ ਪ੍ਰੋਫੈਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ ਕੋਟਨਿਸ ਐਕੂਪੰਕਚਰ ਹਸਪਤਾਲ ਅਤੇ ਸਰਬੱਤ ਦਾ ਭਲਾ ਟਰੱਸਟ ਵਲੋਂ ਮਰੀਜ਼ਾਂ ਦਾ ਇਲਾਜ ਕਰਨ ਅਤੇ ਲੋੜਵੰਦਾਂ ਦਾ ਭਲਾ ਕਰਨ ਲਈ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਐਕੂਪੰਕਚਰ ਵਿਧੀ ਇੱਕ ਜਿਹੀ ਵਿਧੀ ਹੈ, ਜਿਸ ਨਾਲ ਸਰੀਰ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਬਿਨਾਂ ਕਿਸੇ ਚੀਰਫਾੜ ਅਤੇ ਦਵਾਈਆਂ ਤੋਂ ਸੰਭਵ ਹੈ। ਉਨ੍ਹਾਂ ਕਿਹਾ ਕਿ ਐਕੂਪੰਕਚਰ ਵਿਧੀ ਨਾਲ ਕੈਨੇਡਾ ਵਿਚ ਵੀ ਇਲਾਜ ਕੀਤਾ ਜਾਂਦਾ ਹੈ, ਪਰ ਭਾਰਤ ਦੇ ਮੁਕਾਬਲੇ ਉਥੇ ਇਹ ਇਲਾਜ ਵਿਧੀ ਬਹੁਤ ਮਹਿੰਗੀ ਹੈ। ਇਸ ਮੌਕੇ ਉਨ੍ਹਾਂ ਕੋਟਨਿਸ ਹਸਪਤਾਲ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਸਾਲ ਵਿਚ ਘੱਟੋ-ਘੱਟ ਦੋ ਵਾਰ ਪਿੰਡ ਸਰਾਭਾ ਵਿਚ ਡਾਕਟਰੀ ਕੈਂਪ ਲਗਾਉਣ ਨੂੰ ਯਕੀਨੀ ਬਣਾਉਣ। ਇਸ ਮੌਕੇ ਚਰਨ ਸਿੰਘ ਪ੍ਰਬੰਧਕ ਸਰਾਭਾ ਆਸ਼ਰਮ , ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ, ਇਕਬਾਲ ਸਿੰਘ ਗਿੱਲ ਸਾਬਕਾ ਆਈ. ਜੀ. ਆਈ.ਪੀ.ਐਸ., �"ਮ ਪ੍ਰਕਾਸ਼ ਵਰਮਾ ਪੀ.ਸੀ.ਸੀ . ਸਾਬਕਾ ਏ.ਡੀ.ਸੀ. ਡਾ: ਰਘਬੀਰ ਸਿੰਘ, ਡਾ ਬਲਜਿੰਦਰ ਸਿੰਘ ਐਮ.ਪੀ.ਸਿੰਘ.ਮਨਦੀਪ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਮੀਨੂੰ ਸ਼ਰਮਾ, ਕੌਮੀ ਖਿਡਾਰੀ ਦਿਨੇਸ਼ ਰਾਠੌਰ, ਰੇਸ਼ਮ ਸਿੰਘ, ਗਗਨਦੀਪ, ਮਨੀਸ਼ਾ ਅਤੇ ਹੋਰਾਂ ਵਲੋਂ ਕੈੰਪ ਨੂੰ ਸਫਲ ਬਣਾਉਣ ਲਈ ਵੱਡਾ ਉਪਰਾਲਾ ਕੀਤਾ।