ਜਵੱਦੀ ਟਕਸਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ.


ਗੁਰੂ ਸਾਹਿਬ ਜੀ ਦੀ ਸ਼ਹੀਦੀ ਸਿੱਖ ਪੰਥ ਦੀ ਅਨਮੋਲ ਵਿਰਾਸਤ, ਜੋ ਦੱਬੀ-ਕੁਚਲੀ, ਜੁਲਮ-�"-ਸਿਤਮ ਦੀ ਸਤਾਈ ਮਨੁੱਖਤਾ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਦੀ ਪ੍ਰੇਰਨਾ ਤੇ ਉਤਸ਼ਾਹ ਦਿੰਦੀ ਹੈ-ਸੰਤ ਅਮੀਰ ਸਿੰਘ

ਲੁਧਿਆਣਾ 6 ਦਸੰਬਰ ( ਪ੍ਰਿਤਪਾਲ ਸਿੰਘ ਪਾਲੀ )- ਗੁਰਬਾਣੀ ਪ੍ਰਚਾਰ ਪ੍ਰਸਾਰ ਅਤੇ ਗੁਰਮਤਿ ਸੰਗੀਤ ਦੇ ਅਸਲ ਪੁਰਾਤਨ ਸਰੂਪ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ "ਜਵੱਦੀ ਟਕਸਾਲ"  ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਉਪਰੰਤ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲੋਂ ਰਚਿਤ ਬਾਣੀ ਦੇ ਰਾਗਾਂ ਅਧਾਰਤ ਕੀਰਤਨ ਕੀਤੇ। ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਣਾਂ ਨੂੰ ਸਮਝਾਉਂਦਿਆਂ ਫ਼ੁਰਮਾਇਆ ਕਿ �"ਰੰਗਜ਼ੇਬ ਰਾਜ ਸੱਤਾ ਦੇ ਬਲ ਰਾਹੀਂ ਕਸ਼ਮੀਰੀ ਪੰਡਤਾਂ ਨੂੰ ਜਬਰੀ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਦਾ ਸੀ, ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਾਰਮਿਕ ਅਕੀਦੇ ਅਨੁਸਾਰ ਅਣ-ਉਚਿਤ ਸੀ ਅਤੇ ਸਾਰੀ ਦੁਨੀਆ ਦੇ ਮਨੁੱਖੀ ਅਧਿਕਾਰਾਂ ਦੇ ਵਡੇਰੇ ਹਿੱਤਾਂ ਦੇ ਨਾਲ ਸੰਬੰਧਿਤ ਸੀ। ਇਸ ਵਿੱਚ ਪੂਰੀ ਮਨੁੱਖਤਾ ਦਾ ਭਵਿੱਖ ਤੇ ਭਲਾਈ ਦਾ ਉਦੇਸ਼ ਨਿਿਹਤ ਸੀ। ਨਿਰਸੰਦੇਹ ਗੁਰੂ ਸਾਹਿਬ ਜੀ ਦੀ ਸ਼ਹਾਦਤ ਕਿਸੇ ਦੂਸਰੇ ਦੇ ਧਰਮ ਦੀ ਸਲਾਮਤੀ ਤੇ ਰਾਖੀ ਲਈ ਸੀ। ਜਿਸਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਦੇਵ ਲੋਕ ਵਿੱਚ ਇਸ ਲਸਾਨੀ ਕਾਰਨਾਮੇ ਦੀ ਜੈ ਜੈਕਾਰ ਹੋਈ ਭਾਵ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਦੈਵੀ ਮਾਨਤਾ ਦੇ ਜਾਇਜ਼ ਕਰਾਰੀ ਦੇ ਨਾਲ ਸਨਮਾਨਿਆ ਗਿਆ ਜਦੋਂ ਕਿ ਮਾਤ ਲੋਕ ਭਾਵ ਸੰਸਾਰ ਵਿੱਚ �"ਰੰਗਜ਼ੇਬ ਦੇ ਇਸ ਜਾਲਮਾਨਾ ਵਿਹਾਰ ਦੇ ਨਤੀਜੇ ਵਜੋਂ ਵਾਪਰੀ ਇਸ ਘਟਨਾ ਨੂੰ ਬੇਹੱਦ ਘਨਾਉਣੀ ਤੇ ਅਤਿ ਨਿੰਦਨੀਯ ਕਾਰਵਾਈ ਸਮਝਦਿਆਂ ਇਸ ਉੱਤੇ ਵਿਆਪਕ ਪੱਧਰ 'ਤੇ ਗਹਿਰੇ ਰੰਜੋ-ਗਮ ਦਾ ਪ੍ਰਗਟਾਵਾ ਕੀਤਾ ਗਿਆ। ਦੂਜੇ ਸ਼ਬਦਾਂ ਵਿੱਚ ਗੁਰੂ ਸਾਹਿਬ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦੇਣ ਕਾਰਨ ਮੁਗਲ ਹਕੂਮਤ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਮੁਕੰਮਲ ਤੌਰ ਤੇ ਅਨੈਤਿਕ ਸੀ। ਬਾਬਾ ਜੀ ਨੇ ਦੱਸਿਆ ਕੀ ਅਸਲ 'ਚ �"ਰੰਗਜ਼ੇਬ ਦਾ ਇਸ ਪਿੱਛੇ ਆਪਣੇ ਤੁਅੱਸਬ ਦੀ ਅਗਨੀ ਨੂੰ ਵੀ ਸ਼ਾਂਤ ਕਰਨਾ ਸੀ। ਬਾਬਾ ਜੀ ਨੇ ਅਜੋਕੇ ਹਾਲਤਾਂ ਦੇ ਹਵਾਲਿਆਂ ਤੋਂ ਧਰਮ ਤੋਂ ਦੂਰ ਜਾਣ ਵਾਲਿਆਂ ਨੂੰ ਹਲੂਣਿਆ ਕਿ ਗੁਰੂ ਸਾਹਿਬ ਜੀ ਨੂੰ ਸ਼ਹਾਦਤ ਤੋਂ ਪਹਿਲਾਂ ਲੋਭ ਲਾਲਚ ਤੇ ਸਰੀਰਕ ਤਸੀਹੇ ਦਿੱਤੇ। ਇਸ ਦੇ ਬਾਵਜੂਦ ਆਪਣੇ ਸਿਦਕ-ਯਕੀਨ ਤੋਂ ਨਹੀਂ ਸਨ ਡੋਲੇ, ਬਲਕਿ ਅੰਤਾਂ ਦੇ ਸਬਰ ਨਾਲ ਅਜਰ ਨੂੰ ਜਰਿਆ, ਕਿਉਕਿ ਜਿਸ ਉਦੇਸ਼ ਲਈ ਗੁਰੂ ਸਾਹਿਬ ਸ਼ਹਾਦਤ ਦੇ ਰਹੇ ਸਨ, ਉਸ ਬਾਰੇ ਵੀ ਉਹਨਾਂ ਦੇ ਮਨ ਵਿੱਚ ਕੋਈ ਭਰਮ ਭੁਲੇਖਾ ਨਹੀਂ ਸੀ। ਗੁਰੂ ਸਾਹਿਬ ਜੀ ਨੂੰ ਮੌਤ ਦਾ ਕੋਈ ਭੈ ਨਹੀਂ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਸਲ 'ਚ ਸਿੱਖ ਪੰਥ ਦੀ ਐਸੀ ਅਨਮੋਲ ਵਿਰਾਸਤ ਹੈ, ਜੋ ਸਮੁੱਚੇ ਸਿੱਖ ਜਗਤ ਨੂੰ ਹਮੇਸ਼ਾ ਲਈ ਦੱਬੀ-ਕੁਚਲੀ, ਜੁਲਮ-�"-ਸਿਤਮ ਦੀ ਸਤਾਈ, ਬੇਇਨਸਾਫੀ ਦੀ ਮਾਰ ਹੇਠ ਆਉਂਦੀ ਮਨੁੱਖਤਾ ਦੇ ਹੱਕ 'ਚ ਅਵਾਜ਼ ਬੁਲੰਦ ਕਰਨ ਦੀ ਪ੍ਰੇਰਨਾ ਤੇ ਉਤਸ਼ਾਹ ਦਿੰਦੀ ਹੈ।