ਗੁਰਦੁਆਰਾ ਇਹ ਬਲਾਕ ਵਿਖੇ ਰਾਤ ਭਾਈ ਓੰਕਾਰ ਸਿੰਘ ਨੇ ਕੀਰਤਨ ਦੀ ਹਾਜਰੀ ਭਰੀ ਅੱਜ ਰਾਤ ਪ੍ਰਿੰਸੀਪਲ ਸੁਖਵੰਤ ਸਿੰਘ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ.

 ਲੁਧਿਆਣਾ 8 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਗੁਰਦੁਆਰਾ ਇ ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਬੀਤੀ ਰਾਤ ਭਾਈ �"ਕਾਰ ਸਿੰਘ ਹਜੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਇਆ ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਪ੍ਰਭਜੋਤ ਸਿੰਘ ਨੇ ਭਾਰੀ ਗਿਣਤੀ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਨੇ ਗੁਰਬਾਣੀ ਕੀਰਤਨ ਰੂਪ ਉਚਾਰਨ ਕੀਤੀ ਹੈ ਜਦੋਂ ਸੰਗਤਾਂ ਕੀਰਤਨ ਵਿੱਚ ਜੁੜਦੀਆਂ ਤਾਂ ਉਹਨਾਂ ਦਾ ਜੀਵਨ ਸਫਲਾ ਹੁੰਦਾ ਹੈ ਕਿਉਂਕਿ ਕੀਰਤਨ ਕੀਰਤਨ ਮਨ ਅੰਦਰ ਸੌਖੇ ਵਸ ਜਾਂਦਾ ਹੈ ਉਹਨਾਂ ਬੇਨਤੀ ਕੀਤੀ 8 ਸਤੰਬਰ ਰਾਤ ਨੂੰ ਸਮਾਂ 8 ਵਜੇ ਤੋ 9 ਵਜੇ ਤੱਕ ਗੁਰਮਤ ਸੰਗੀਤ ਦੇ ਮਾਹਿਰ ਪ੍ਰਿੰਸੀਪਲ ਸੁਖਵੰਤ ਸਿੰਘ ਜੱਥੇ ਸਮੇਤ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਸੰਗਤਾਂ ਨੂੰ ਅਪੀਲ ਕੀਤੀ ਉਸ ਸਮੇਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ