ਸੰਤ ਤੇਜਾ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਦਸਵੀਂ ਸਲਾਨਾਂ ਯਾਦ 'ਚ ਹੋਏ ਬਰਸੀ ਸਮਾਗਮ .

 


ਬਾਬਾ ਜੀ ਦੀ ਸਿਦਕਦਿਲੀ, ਦ੍ਰਿੜਤਾ ਅਤੇ ਲਗਨ ਵਰਗੇ ਗੁਣਾਂ ਤੋਂ ਸੰਗਤਾਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ


ਰਾੜਾ ਸਾਹਿਬ, 8 ਦਸੰਬਰ (ਪ੍ਰਿਤਪਾਲ ਸਿੰਘ ਪਾਲੀ)- ਸੰਪ੍ਰਦਾਇ ਰਾੜਾ ਸਾਹਿਬ ਦੇ ਅਨਮੋਲ ਰਤਨ ਸੰਤ ਬਾਬਾ ਤੇਜਾ ਸਿੰਘ ਜੀ ਭੋਰਾ ਸਾਹਿਬ ਵਾਲਿਆਂ ਦੀ ਦਸਵੀਂ ਸਲਾਨਾ ਯਾਦ ਵਿੱਚ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਵੱਲੋਂ ਸੰਪ੍ਰਦਾਇ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਬਰਸੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਐਡੀਸ਼ਨਲ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਸੰਤ ਗਿਆਨੀ  ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਵਲੋਂ ਪ੍ਰਸਿੱਧ ਕਥਾਵਾਚਕ ਗਿਆਨੀ ਜੀਵਾ ਸਿੰਘ, ਭਾਈ  ਜਸਵੀਰ ਸਿੰਘ ਡੇਰਾ ਮਹਿਮੇ ਸ਼ਾਹ ਲੋਪੋਂ, ਡਾ: ਗੁਰਨਾਮ ਸਿੰਘ ਪਟਿਆਲਾ, ਬਾਬਾ ਰਣਜੀਤ ਸਿੰਘ ਢੀਂਗੀ, ਸੁਆਮੀ ਜਗਦੇਵ ਮੁਨੀ,  ਉਸਤਾਦ ਗੋਬਿੰਦਰ ਸਿੰਘ ਅਲਮਪੁਰੀ, ਬਾਬਾ ਭਗਵੰਤ ਸਿੰਘ ਸਿੱਧਸਰ ਭੀਖੀ, ਬਾਬਾ ਵਸਾਖਾ ਸਿੰਘ ਕਲਿਆਣ, ਭਾਈ ਅਰਸ਼ਨੁਰ ਸਿੰਘ, ਬਾਬਾ ਹਰਚੰਦ ਸਿੰਘ ਸਿਆੜ, 

 ਆਦਿ ਸੰਤ ਮਹਾਂਪੁਰਸ਼ਾਂ ਕਥਾਵਚਕ/ਪ੍ਰਚਾਰਕਾਂ, ਰਾਗੀ ਜਥਿਆਂ, ਢਾਡੀ-ਕਵੀਸ਼ਰ ਆਦਿ ਨੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਪ੍ਰਥਾਏ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਵਲੋਂ ਸੰਤ ਬਾਬਾ ਕਸ਼ਮੀਰ ਸਿੰਘ ਅਲੌਹਰਾਂ ਵਾਲਿਆਂ ਨੇ  ਹਾਜ਼ਰੀ ਭਰਦਿਆਂ ਫ਼ੁਰਮਾਇਆ ਕਿ ਸੰਤ ਬਾਬਾ ਤੇਜਾ ਸਿੰਘ ਜੀ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਵਿੱਚੋਂ ਉਹਨਾਂ ਸਹਿਜ ਮੰਡਲ ਦੀ ਪ੍ਰਾਪਤੀ ਕੀਤੀ, ਜਿਹੜਾ ਵਿਖਾਵਿਆਂ ਕਰਮਕਾਂਡਾਂ ਪਖੰਡਾਂ ਤੇ ਕਰਾਮਾਤੀ ਅਧਿਆਤਮਕ ਮੰਡਲ ਤੋਂ ਬਿਲਕੁਲ ਭਿੰਨ ਤੇ ਕੋਹਾਂ ਦੂਰ ਸੀ। ਐਸੇ ਸਹਿਜ ਮੰਡਲ ਬਲਬੂਤੇ ਸੰਤ ਬਾਬਾ ਤੇਜਾ ਸਿੰਘ ਜੀ ਆਪਣੇ ਮਨ ਰੂਪੀ ਘੋੜੇ ਨੂੰ ਉਸਤਤ ਨਿੰਦਾ ਤੋਂ ਰੋਕਣ ਦੀ ਪੂੰਜੀ ਦੇ ਕੇ ਪ੍ਰੇਮ ਦੀ ਲਗਾਮ ਪਾ ਕੇ ਨਿਰੰਕਾਰ ਦੇ ਦੇਸ਼ ਦੀ ਉਡਾਰੀ ਲਵਾਉਂਦੇ ਸਨ ਅਤੇ ਬੇਕੁੰਠ ਦੀਆਂ ਸੈਰਾਂ ਕਰਦੇ ਸਨ। ਜਿੱਥੇ ਬ੍ਰਹਮ ਗਿਆਨ ਬ੍ਰਹਮੰਡੀ ਗਿਆਨ ਦੇ ਭੰਡਾਰ ਛੁਪੇ ਪਏ ਸਨ। ਉਹਨਾਂ ਨੇ ਜੀਵਨ ਦਾ ਵੱਡਾ ਹਿੱਸਾ ਭੋਰਾ ਸਾਹਿਬ ਦੀ ਚਾਰ ਦੁਆਰੀ ਅੰਦਰ ਹੀ ਗੁਜ਼ਾਰਿਆ। ਉਨ੍ਹਾਂ ਵਿਚਲੀ ਸਿਦਕਦਿਲੀ, ਦ੍ਰਿੜਤਾ ਅਤੇ ਲਗਨ ਆਦਿ ਵਰਗੇ ਪੱਖ ਭਵਿੱਖ ਵਿੱਚ ਮਾਰਗ ਰੁਸ਼ਨਾਉਂਦੇ ਰਹਿਣਗੇ ਅਤੇ ਸੰਗਤਾਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਬਰਸੀ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਮੁੱਖ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ ਨੇ ਸਨਮਾਨ  ਕੀਤਾ । ਸਟੇਜ ਸੰਚਾਲਨ ਦੀ ਅਹਿਮ ਜਿੰਮੇਵਾਰੀ ਭਾਈ ਰਣਧੀਰ ਸਿੰਘ ਢੀਂਡਸਾ ਨੇ ਨਿਭਾਈ। ਇਸ ਮੌਕੇ ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁਖ ਸਿੰਘ ਆਲੋਵਾਲ, ਬਾਬਾ ਜੀਵਨ ਸਿੰਘ ਮਸੀਤਾਂ, ਬਾਬਾ ਮੋਹਨ ਸਿੰਘ ਮਹੋਲੀ, ਮਨਦੀਪ ਸਿੰਘ ਅਤਰਸਰ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਸ੍ਰ: ਮਨਿੰਦਰਜੀਤ ਸਿੰਘ ਬੈਨੀਪਾਲ, ਸ੍ਰ: ਗੁਰਨਾਮ ਸਿੰਘ ਅੜੈਚਾ, ਸ੍ਰ: ਮਲਕੀਤ ਸਿੰਘ ਪਨੇਸਰ, ਸ੍ਰ: ਜਗਬੀਰ ਸਿੰਘ ਸੋਖੀ, ਸ੍ਰ: ਹਰਦੇਵ ਸਿੰਘ, ਡਾ: ਗੁਰਨਾਮ ਕੌਰ ਚੰਡੀਗੜ੍ਹ, ਸ੍ਰ: ਅਮਰ ਸਿੰਘ ਮਲੇਰਕੋਟਲਾ  ਭਵਪਰੀਤ ਸਿੰਘ ਮੁੰਡੀ, ਭਾਈ ਬਾਵਾ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਯੂ.ਐਸ.ਏ., ਬਾਬਾ ਬਲਵੀਰ ਸਿੰਘ ਜਲੰਧਰ, ਭਾਈ ਹਰਚੰਦ ਸਿੰਘ ਚੰਡੀਗੜ੍ਹ, ਬਾਬਾ ਦਲਜੀਤ ਸਿੰਘ ਅੜੈਚਾਂ, ਬਾਬਾ ਪਿਆਰਾ ਸਿੰਘ, ਭਾਈ ਗੁਰਬਖਸ਼ ਸਿੰਘ ਕੈਨੇਡਾ, ਭਾਈ ਲਛਮਣ ਸਿੰਘ ਭਵਾਨੀਗੜ੍ਹ, ਭਾਈ ਮਨਵੀਰ ਸਿੰਘ ਮਨੀ ਆਦਿ ਨੇ ਸੇਵਾਵਾਂ ਨਿਭਾਇਆਂ। ਗੁਰੂ ਕਾ ਲੰਗਰ ਅਤੁੱਟ ਵਰਤਿਆ।