ਸੋਚੀ-ਸਮਝੀ ਸਾਜਿਸ਼ ਤਹਿਤ ਸ਼੍ਰੀ ਆਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ਖਿਲਾਫ ਕਈ ਤਰ੍ਹਾਂ ਦੇ ਭਰਮ ਭੁਲੇਖੇ ਖੜੇ ਕੀਤੇ ਜਾ ਰਹੇ ਹਨ-ਹਰਨਾਮਪੁਰਾ.
ਕਿਹਾ-ਇਹ ਖਾਲਸਾ ਜਥੇਬੰਦੀਆਂ ਦੀਆਂ ਸਫਾਂ ਤੇ ਵਿੱਚ ਤਰੇੜ ਪਾਉਣ ਲਈ ਕੀਤਾ ਜਾ ਰਿਹਾ ਹੈ।
ਲੁਧਿਆਣਾ/ਆਲਮਗੀਰ 8 ਦਸੰਬਰ (ਪ੍ਰਿਤਪਾਲ ਸਿੰਘ ਪਾਲੀ)-ਸ੍ਰੀ "ਅਕਾਲ ਤਖਤ ਸਾਹਿਬ" ਸਿੱਖ ਜਗਤ ਵਿੱਚ ਉਨ੍ਹਾ ਹੀ ਮਹੱਤਵ ਹੈ, ਜਿੰਨਾ 18 ਵੀ ਸਦੀ ਵਿੱਚ ਸੀ। ਪਰ ਪੰਥ ਦੋਖੀ ਸ਼ਕਤੀਆਂ ਨੇ ਪਹਿਲਾਂ ਵੀ ਤੇ ਹੁਣ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਆਈਆਂ ਹਨ।
ਉਪਰੋਕਤ ਰੋਹ ਭਰੇ ਬੋਲ ਐਡਵੋਕੇਟ ਪ੍ਰੇਮ ਸਿੰਘ ਹਰਨਾਂਪੁਰਾ ਨੇ ਸਾਂਝੇ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਵਲੋ ਤੇ ਬਾਅਦ 'ਚ ਵੀ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਖਿਲਾਫ ਬਹੁਤ ਯਤਨ ਕੀਤੇ ਗਏ। 1984 ਵਿੱਚ ਸਮੇਂ ਦੀ ਕਾਂਗਰਸ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਦੂਜੇ ਪਾਸੇ ਕਈ ਲਿਖਣ ਵਾਲਿਆਂ ਨੇ ਅਤੇ ਹੁਣ ਸ਼ੋਸ਼ਲ ਮੀਡੀਏ ਰਾਹੀਂ ਬਹੁਤ ਕੁਝ ਊਟ-ਪਟਾਂਗ ਲਿਖ-ਲਿਖ ਕੇ ਨਕਰਤਮਿਕ ਮਹੌਲ ਸਿਰਜਿਆ ਜਾ ਰਿਹਾ ਹੈ। ਐਡ: ਹਰਨਮਪੁਰਾ ਨੇ ਕਿਹਾ ਕਿ ਅਜਿਹਾ ਕੁਝ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਹੀ ਕੀਤਾ ਜਾ ਰਿਹਾ ਹੈ ਅਤੇ ਸ਼੍ਰੀ ਆਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ਖਿਲਾਫ ਕਈ ਤਰ੍ਹਾਂ ਦੇ ਭਰਮ ਭੁਲੇਖੇ ਖੜੇ ਕੀਤੇ ਜਾ ਰਹੇ ਹਨ। ਇਹ ਖਾਲਸਾ ਜਥੇਬੰਦੀਆਂ ਦੀਆਂ ਸਫਾਂ ਤੇ ਵਿੱਚ ਤਰੇੜ ਪਾਉਣ ਲਈ ਕੀਤਾ ਜਾ ਰਿਹਾ ਹੈ। ਸਿੱਖ ਸੰਗਤਾਂ ਨੂੰ ਅਜਿਹੇ ਅਨਸਰਾਂ ਦੀਆਂ ਕੋਝੀਆਂ ਚਾਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਾਬਿਆ ਰਹਿ ਕੇ ਸਿੱਖ ਜਥੇਬੰਦੀਆਂ ਨੂੰ ਮਜਬੂਤ ਕਰਨਾ ਚਾਹੀਦਾ ਹੈ। ਦਸ ਦੇਈਏ ਕਿ ਐਡ: ਹਰਨਾਪੁਰਾ ਸ੍ਰ: ਸ਼ਰਨਜੀਤ ਸਿੰਘ ਢਿੱਲੋਂ ਅਤੇ ਸ੍ਰ: ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਧਾਰਮਿਕ ਸਜਾ (ਤਨਖਾਹ) ਨਿਭਾਉਣ ਵੇਲੇ ਉਨ੍ਹਾ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਪੁੱਜੇ ਸਨ।