ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਗੁਰਦੁਆਰਾ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਸ਼ਨੀਵਾਰ ਰਾਤ ਨੂੰ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ.
ਲੁਧਿਆਣਾ 10 ਦਸੰਬਰ(ਪ੍ਰਿਤਪਾਲ ਸਿੰਘ ਪਾਲੀ). ਗੁਰੂ ਸਾਹਿਬਾਨ ਨੇ ਗੁਰਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਗੁਰਮਤ ਸੰਗੀਤ ਨਾਲ ਜੋੜਿਆ ਗੁਰੂ ਕੇ ਕੀਰਤਨੀਏ ਸੰਗਤਾਂ ਨੂੰ ਸੰਗੀਤ ਨਾਲ ਜੋੜ ਕੇ ਗੁਰਬਾਣੀ ਕੀਰਤਨ ਦਾ ਗਾਇਨ ਕਰਦੇ ਹਨ ਤਾਂ ਸੰਗਤਾਂ ਮਨ ਜੋੜ ਕੇ ਗੁਰਬਾਣੀ ਕੀਰਤਨ ਸਰਵਣ ਕਰਦੀਆਂ ਅਤੇ ਆਪਣਾ ਜਨਮ ਸਫਲਾ ਕਰਦੀਆਂ ਹਨ ਗੁਰਦੁਆਰਾ ਸ਼ਹੀਦ ਕਰਨੈਲ ਸਿੰਘ ਨਗਰ ਸਿੰਘ ਸਭਾ ਦੇ ਮੁੱਖ ਸੇਵਾਦਾਰ ਸਰਦਾਰ ਤਨਵੀਰ ਸਿੰਘ ਧਾਲੀਵਾਲ ਸਾਬਕਾ ਕੌਂਸਲਰ ਹਫਤਾਵਾਰੀ ਕੀਰਤਨ ਦੀ ਲੜੀ ਚਲਾ ਰਹੇ ਹਨ ਇਸ ਸ਼ਨੀਵਾਰ ਰਾਤ ਸਵਾ 8 ਵਜੇ ਸਵਾ 9 ਵਜੇ ਤੱਕ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਇਸ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਸਰਦਾਰ ਧਾਲੀਵਾਲ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੀਰਤਨ ਦੇ ਲਾਹੇ ਲੈ ਕੇ ਆਪਣਾ ਜੀਵਨ ਸਫਲਾ ਕਰਨ