ਅੱਜ ਹਲਕਾ ਪੂਰਬੀ ਤੋਂ AAP ਆਗੂ ਜੈਰਾਮ ਅਕਾਲੀ ਦਲ ’ਚ ਸ਼ਾਮਲ .

 

ਲੁਧਿਆਣਾ, 10 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) -ਸ੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਨਗਰ ਨਿਗਮ ਲਈ ਲਗਾਏ ਆਬਜ਼ਰਵਰ ਮਨਤਾਰ ਸਿੰਘ ਬਰਾੜ ਤੇ ਐੱਸ.ਆਰ. ਕਲੇਰ ਨੇ ਅੱਜ ਲੁਧਿਆਣਾ ਦੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਸ.ਬਰਾੜ ਨੇ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਦੇ ਹਲਾਤ ਹਨ, ਅਕਾਲੀ ਦਲ ਸ਼ਾਨਦਾਰ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਅਕਾਲੀ ਦਲ ਦਾ ਰਾਹ ਵੇਖ ਰਹੇ ਹਨ।

ਅੱਜ ਆਪ ਦੇ ਨੇਤਾ ਜੈ ਰਾਮ ਅਕਾਲੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਅੱਜ ਦੀ ਮੀਟਿੰਗ ਵਿਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਣਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ ਸਾਬਕਾ ਵਿਧਾਇਕ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ, ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਪਰਉਪਕਾਰ ਸਿੰਘ ਘੁੰਮਣ, ਬਾਬਾ ਅਜੀਤ ਸਿੰਘ, ਗੁਰਮੀਤ ਸਿੰਘ ਕੁਲਾਰ, ਜਗਬੀਰ ਸੋਖੀ, ਜਸਪਾਲ ਸਿੰਘ ਗਿਆਸਪੁਰਾ ਆਦਿ ਆਗੂ ਸ਼ਾਮਲ ਸਨ।