ਭਾਜਪਾ ਨੇ 93 ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ, 2 ਦਾ ਐਲਾਨ ਬਾਕੀ, ਕੁਝ ਵਾਰਡਾਂ ਵਿੱਚ ਬਗਾਵਤ ਦੇ ਅਸਾਰ!.

 

ਲੁਧਿਆਣਾ 11 ਦਸੰਬਰ(ਪ੍ਰਿਤਪਾਲ ਸਿੰਘ ਪਾਲੀ) ਪਹਿਲਾਂ ਅਕਾਲੀਆਂ ਕਾਂਗਰਸੀਆਂ ਵੱਲੋਂ ਲੁਧਿਆਣਾ ਨਗਰ ਨਿਗਮ ਵਿੱਚ ਆਪਣੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੁਣ ਕੇਂਦਰ ਵਿੱਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ 95 ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਇਹ ਸੂਚੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵੱਲੋਂ ਜਾਰੀ ਕੀਤੀ ਗਈ ਹੈ ਪਰ ਸੂਚਨਾ ਮਿਲੀ ਹੈ ਕਿ ਕੁਝ ਵਾਰਡਾਂ ਵਿੱਚ ਟਿਕਟ ਨਾ ਮਿਲਣ ਦੇ ਦਾਅਵੇਦਾਰਾਂ ਵੱਲੋਂ ਪਾਰਟੀ ਤੋਂ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਪਾਰਟੀ ਦੇ ਖਿਲਾਫ ਚੋਣ ਲੜੀ ਜਾ ਸਕਦੀ ਹੈ।