33ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਮੌਕੇ ਸਾਬਕਾ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ “ਗੁਰਮਤਿ ਸੰਗੀਤ ਐਵਾਰਡ” ਨਾਲ ਸਨਮਾਨਿਤ.
ਗੁਰਮਤਿ ਸੰਗੀਤ ਸ਼ਬਦ ਦੇ ਸੁਮੇਲ ਦੁਆਰਾ ਜੀਵਨ ਦੀਆਂ ਕੋਮਲ ਭਾਵਨਾਵਾਂ ਨੂੰ ਉਜਾਗਰ ਕਰਨ, ਮਨ ਦੇ ਭਾਵਾਂ ਨੂੰ ਬਦਲਣ ਅਤੇ ਵਿਸ਼ੇਸ਼ ਦਿਸ਼ਾ ਪ੍ਰਦਾਨ ਕਰਨ ਦਾ ਅਹਿਮ ਕਾਰਜ ਕਰਦਾ ਹੈ-ਸੰਤ ਅਮੀਰ ਸਿੰਘ
ਲੁਧਿਆਣਾ 1ਦਸੰਬਰ (ਪ੍ਰਿਤਪਾਲ ਸਿੰਘ ਪਾਲੀ)- ਜਵੱਦੀ ਟਕਸਾਲ ਵਿਖੇ 33ਵੇਂ ਗੁਰਮਤਿ ਸੰਗੀਤ ਸੰਮੇਲਨ ਦੇ ਅੰਤਲੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ ਜੀ ਨੂੰ "ਗੁਰਮਤਿ ਸੰਗੀਤ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਸ. ਤੀਰਥ ਸਿੰਘ ਢਿੱਲੋਂ ਵੱਲੋਂ ਦੱਸੀ ਗਈ ਜਾਣਕਾਰੀ ਅਨੁਸਾਰ ਭਾਈ ਸਾਹਿਬ ਰਾਗ ਅਧਾਰਿਤ ਪੁਰਾਤਨ ਸ਼ੈਲੀ ਨੂੰ ਸੰਭਾਲ ਕੇ ਰੱਖਣ, ਕੀਰਤਨ ਵੇਲੇ ਪੁਰਾਤਨ ਮਰਿਆਦਾ ਅਨੁਸਾਰ ਸ਼ਾਨ ਵਜਾਉਣ, ਪੂਰਾ ਮੰਗਲਾਚਰਨ ਗਾਉਣ, ਅਲੋਪ ਹੋ ਰਹੇ ਰਾਗਾਂ ਵਿੱਚ ਕੀਰਤਨ ਗਾਇਨ ਕਰਨ ਅਤੇ ਪੁਰਾਤਨ ਬੰਦਸ਼ਾਂ ਨੂੰ ਗਾਉਣ, ਬੋਲਾਂ ਦੀ ਸਪਸ਼ਟ ਪਕੜ, ਗੁਰਬਾਣੀ ਦਾ ਬਹੁਤਾਂਤ ਕੰਠ ਹੋਣਾ, ਸ਼ਬਦ ਨਾਲ ਇਕਸੁਰ ਹੋ ਕੇ ਭਿੱਜ ਕੇ ਕੀਰਤਨ ਕਰਨ ਆਦਿ ਖੂਬੀਆਂ ਨਾਲ ਭਰਪੂਰ ਹਨ। ਉਹਨਾਂ ਵਿਚਲੀ ਕਾਬਲੀਅਤ ਅਜੋਕੇ ਸਮੇਂ ਅਤੇ ਭਵਿੱਖ ਵਿੱਚ ਕੀਰਤਨ ਪ੍ਰੇਮੀਆਂ ਅਤੇ ਕਦਰਦਾਨਾਂ ਲਈ ਪ੍ਰੇਰਨਾ ਸਰੋਤ ਬਣਨ ਦੀਆਂ ਸਮਰੱਥਾ ਰੱਖਦੀ ਹੈ। ਅੱਜ ਦੇ ਸਮਾਗਮ ਦੌਰਾਨ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਜੀਵਨ ਵਿੱਚ ਗੁਰਮਤਿ ਸੰਗੀਤ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰਮਤਿ ਸੰਗੀਤ ਸ਼ਬਦ ਦੇ ਸੁਮੇਲ ਦੁਆਰਾ ਜੀਵਨ ਦੀਆਂ ਕੋਮਲ ਭਾਵਨਾਵਾਂ ਨੂੰ ਉਜਾਗਰ ਕਰਨ, ਮਨ ਦੇ ਭਾਵਾਂ ਨੂੰ ਬਦਲਣ ਅਤੇ ਵਿਸ਼ੇਸ਼ ਦਿਸ਼ਾ ਪ੍ਰਦਾਨ ਕਰਨ ਦਾ ਅਹਿਮ ਕਾਰਜ ਕਰਦਾ ਹੈ। ਜਿਸ ਨਾਲ ਮਨ ਨੂੰ ਵਿਸ਼ੇ ਵਿਕਾਰਾਂ ਤੋਂ ਰੋਕ ਮਿਲਦੀ ਹੈ ਅਤੇ ਆਪਣੇ ਇਸ਼ਟ ਪ੍ਰਤੀ ਦ੍ਰਿੜਤਾ ਅਤੇ ਨਿਸ਼ਚਾ ਪੈਦਾ ਹੁੰਦੀ ਹੈ। ਉਨਾ ਕਿਹਾ ਗੁਰਮਤਿ ਸੰਗੀਤ ਜਿੱਥੇ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਦਾ ਹੈ, ਉਥੇ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਵੀ ਲੈਂਦਾ ਹੈ। ਗੁਰਮਤਿ ਸੰਗੀਤ ਦੀ ਇਕ-ਇਕ ਸੁਰ ਅਨੇਕਾਂ ਹਿਰਦਿਆਂ ਨੂੰ ਸ਼ਾਂਤ ਕਰਨ ਅਤੇ ਹਉਮੈ ਨਾਲ ਭਰਪੂਰ ਕਠੋਰ ਤੋਂ ਕਠੋਰ ਪੱਥਰ ਦਿਲਾਂ ਵਿੱਚ ਪ੍ਰੇਮ ਦੀ ਅਲਖ ਜਗਾ ਸਕਦੀ ਹੈ। ਇਸ ਮੌਕੇ ਪੰਥ ਪ੍ਰਸਿੱਧ ਕਥਾਵਾਚਕ ਗਿ. ਪਿੰਦਰਪਾਲ ਸਿੰਘ ਨੇ ਗੁਰਬਾਣੀ ਕੀਰਤਨ ਦੇ ਮਹੱਤਵ, ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋ ਗੁਰਮਤਿ ਸੰਗੀਤ ਅਤੇ ਗੁਰਬਾਣੀ ਪ੍ਰਚਾਰ ਪ੍ਰਸਾਰ ਵਿੱਚ ਪਾਏ ਯੋਗਦਾਨ ਅਤੇ ਜਵੱਦੀ ਟਕਸਾਲ ਦੇ ਵਿਿਦਆਰਥੀਆਂ ਵੱਲੋਂ ਦੇਸ਼ ਵਿਦੇਸ਼ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਸਿੱਖ ਇਤਿਹਾਸ ਦੇ ਸੁਨਹਿਰੇ ਪੰਨੇ ਦੱਸਿਆ। ਸਮਾਗਮ ਦੌਰਾਨ ਉਘੇ ਸਮਾਜ ਸੇਵਕ ਸ. ਐਚ.ਐਸ ਉਬਰਾਏ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ,ਗਿਆਨੀ ਮਲਕੀਤ ਸਿੰਘ ਅਡੀਸ਼ਨਲ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਬਲਵਿੰਦਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨੂੰ ਸਨਮਾਨਿਤ ਕੀਤਾ।ਉਪਰੰਤ 33 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਚੋਥੇ ਦਿਨ ਦੀ ਆਰੰਭਤਾ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀ ਭਾਈ ਸਿਮਰਨਜੀਤ ਸਿੰਘ ਦੇ ਜਥੇ ਨੇ ਭੈਰੋ ਰਾਗ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਕੀਰਤਨ ਕਰਦਿਆਂ ਕੀਤੀ। ਉਸਤਾਦ ਤੇਜਿੰਦਰ ਸਿੰਘ ਜਲੰਧਰ ਨੇ ਰਾਮਕਲੀ ਅਤੇ ਬਿਲਾਵਲ, ਡਾਕਟਰ ਚਰਨਜੀਤ ਕੌਰ ਨੇ ਪ੍ਰਭਾਤੀ ਤੇ ਬਸੰਤ ਹਿੰਡੋਲ, ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇ ਨੇ ਸੂਹੀ, ਭਾਈ ਨਰਿੰਦਰ ਸਿੰਘ ਬਨਾਰਸ ਸਾਬਕਾ ਹਜ਼ਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜੱਥੇ ਨੇ ਟੋਡੀ ਅਤੇ ਸੂਹੀ, ਉਸਤਾਦ ਰਾਜਬਰਿੰਦਰ ਸਿੰਘ ਦੇ ਜਥੇ ਨੇ ਆਸਾਵਰੀ ਤੇ ਦੇਵਗੰਧਾਰੀ ਰਾਗਾਂ, ਭਾਈ ਰਣਧੀਰ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੀ ਜਥੇ ਨੇ ਤਿਲੰਗ ਤੇ ਗੋਂਡ, ਜਵੱਦੀ ਟਕਸਾਲ ਦੇ ਵਿਿਦਆਰਥੀ ਭਾਈ ਸੁਖਚੈਨ ਸਿੰਘ ਆਸਟ੍ਰੇਲੀਆ ਨੇ ਜੈਤਸਰੀ ਰਾਗਾਂ ਵਿੱਚ ਕੀਰਤਨ ਕੀਤੇ।ਗਿਆਨੀ ਅਤਰ ਸਿੰਘ ਦਲੇਰ ਗੁਰਦੁਆਰਾ ਜੋਤੀ ਸਰੂਪ ਸਾਹਿਬ,ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ, ਬਾਬਾ ਬਲਦੇਵ ਸਿੰਘ ਬੁਲੰਦਪੁਰੀ, ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ,ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, ਬਾਬਾ ਮੇਜਰ ਸਿੰਘ ਜੀ ਪੰਜ ਭੈਣੀਆਂ ਵਾਲੇ, ਬਾਬਾ ਮੇਹਰ ਸਿੰਘ, ਬਾਬਾ ਪ੍ਰੀਤਮ ਸਿੰਘ ਜੀ ਡਮੇਲੀ ਵਾਲੇ, ਬਾਬਾ ਹਰਚਰਨ ਸਿੰਘ ਤ੍ਰਿਪੜੀ, ਬਾਬਾ ਅਨਹਦਰਾਜ ਸਿੰਘ ਸਮਰਾਲਾ ਚੌਂਕ, ਬਾਬਾ ਭਗਵਾਨ ਸਿੰਘ ਬੇਗੋਵਾਲ, ਗਿਆਨੀ ਤੇਜਵੀਰ ਸਿੰਘ ਦਮਦਮੀ ਟਕਸਾਲ, ਬਾਬਾ ਦੀਪਕ ਸਿੰਘ ਦੌਧਰ ਵਾਲੇ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਵੱਲੋਂ ਬਾਬਾ ਸੁਖਜੀਤ ਸਿੰਘ ਘਨਈਆ, ਦਲ ਪੰਥ ਬਾਬਾ ਬਿਧੀ ਚੰਦ ਜੀ ਦੇ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਬਾਬਾ ਨਿਹਾਲ ਸਿੰਘ, ਬਾਬਾ ਜੋਗਾ ਸਿੰਘ ਵੱਲੋਂ ਬਾਬਾ ਤਰਲੋਚਨ ਸਿੰਘ, ਪ੍ਰੋਫੈਸਰ ਅਤਿੰਦਰ ਸਿੰਘ ਮਾਹਲਪੁਰ ਵਾਲੇ, ਮਹੰਤ ਤਰਲੋਚਨ ਸਿੰਘ ਜੀ ਤਰਨਾ ਦਲ, ਗਿਆਨੀ ਸੁਰਜੀਤ ਸਿੰਘ ਗੁਰਪ੍ਰੀਤ ਸਿੰਘ ਸੰਧੂ ਯੂਕੇ, ਗੁ: ਅਤਰਸਰ ਸਾਹਿਬ ਤੋਂ ਜਥਾ ਪਹੁੰਚਿਆ। ਬਾਬਾ ਖੁਸ਼ਵੰਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਇਸ਼ਨਾਨ ਸੇਵਾ ਪ੍ਰੇਮੀ ਜਥਾ, ਕਮਲਜੀਤ ਸਿੰਘ ਬਰਾੜ, ਦਲਜੀਤ ਸਿੰਘ ਗਰੇਵਾਲ ਹਲਕਾ ਵਿਧਾਇਕ ਪੂਰਬੀ ਪੂਰਬੀ, ਤੀਰਥ ਸਿੰਘ ਢਿੱਲੋਂ, ਜਸਵੰਤ ਸਿੰਘ ਛਾਪਾ, ਮੁਹੰਮਦ ਅਕਰਮ, ਗਿਆਨੀ ਗੁਰਵਿੰਦਰ ਸਿੰਘ ਨੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਨਿਭਾਈ।