ਜਰਨੈਲ ਸਿੰਘ ਨੂੰ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਥਾਪਿਆ .

 ਲੁਧਿਆਣਾ 1/ 12/ 2024 ਗੋਲਡਨ ਐਵਨਿਊ (ਵਾਰਨ ਗੜਾ ) ਪ੍ਰਤਾਪ ਸਿੰਘ ਵਾਲਾ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਲੁਧਿਆਣਾ ਦਿਹਾਤੀ ਦੀ ਇਕ ਅਹਿਮ ਮੀਟਿੰਗ ਹੋਈ ਮੀਟਿੰਗ ਜਿਲਾ ਲੁਧਿਆਣਾ ਦੇ ਜਰਨਲ ਸੈਕਟਰੀ ਸਰਦਾਰ ਜਰਨੈਲ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਪੰਜਾਬ ਦੇ ਵਾਈਸ ਪ੍ਰਧਾਨ ਕਮਾਂਡਰ ਬਲਬੀਰ ਸਿੰਘ ਮੁਖ ਮਹਿਮਾਨ ਪਹੁੰਚੇ ਕਮਾਂਡਰ ਬਲਬੀਰ ਸਿੰਘ ਨੇ ਪੰਜਾਬ ਦੇ ਪ੍ਰਧਾਨ ਸ੍ਰੀ ਮਨਜੀਤ ਬਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਸ ਜਰਨੈਲ ਸਿੰਘ ਦੀਆਂ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਜਿਲਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਰਦਾਰ ਗੁਰਮੀਤ ਸਿੰਘ ਲੋਹਗੜ ਨੂੰ ਜਿਲਾ ਲੁਧਿਆਣਾ ਦੇ ਵਾਈਸ ਪ੍ਰਧਾਨ ਲਾਇਆ ਗਿਆ ਰਘਵੀਰ ਸਿੰਘ ਇਆਲੀ ਨੂੰ ਜਿਲਾ ਸਕੱਤਰ ਲਾਇਆ ਗਿਆ ਬਲਬੀਰ ਸਿੰਘ ਇਆਲੀ ਨੂੰ ਜਿਲੇ ਦਾ ਕੈਸ਼ੀਅਰ ਬਣਾਇਆ ਗਿਆ, ਜਸਨ ਦੀਪ ਸਿੰਘ ਗੁਰਿੰਦਰ ਸਿੰਘ ਦਵਿੰਦਰ ਸਿੰਘ ਬਲਵੰਤ ਸਿੰਘ ਬਹਾਦਰ ਸਿੰਘ ਲਖਵਿੰਦਰ ਸਿੰਘ ਗਗਨਦੀਪ ਸਿੰਘ ਬਲਵੀਰ ਸਿੰਘ ਜਸਵੰਤ ਸਿੰਘ ਨਿਰਮਲ ਸਿੰਘ ਗੁਰਮੀਤ ਸਿੰਘ ਜਤਿੰਦਰ ਸਿੰਘ ਚਰਨਜੀਤ ਸਿੰਘ ਰਣਜੀਤ ਸਿੰਘ ਚਰਨਜੀਤ ਸਿੰਘ ਧਰਮ ਸਿੰਘ ਨੂੰ ਜਿਲਾ  ਲੁਧਿਆਣੇ ਦਿਹਾਤੀ ਦੇ ਕਾਰਜ ਕਾਰਨੀ ਮੈਂਬਰ ਲਗਾਇਆ ਗਿਆ ਕਮਾਂਡਰ ਬਲਬੀਰ ਸਿੰਘ ਵਾਈਸ ਪ੍ਰਧਾਨ ਪੰਜਾਬ ਨੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਰੋਪੇ ਪਾ ਕੇ ਮੂੰਹ ਮਿੱਠਾ ਕਰਾ ਕੇ ਸਨਮਾਨ ਕੀਤਾ ਸਾਰਿਆਂ ਨੂੰ ਜੀ ਆਇਆ ਕਿਹਾ ਉਹਨਾਂ ਕਿਹਾ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਜ਼ਿਲਾ ਦਿਹਾਤੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਆਪਾਂ ਸਾਰਿਆਂ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਨੇਹਾ ਹਰ ਘਰ ਜਨ ਤਕ ਪਹੁੰਚਾਉਣਾ ਹੈ ਐਸਾ ਚਾਹੂ ਰਾਜ ਮੈ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ, ਦੂਸਰੀ ਗੱਲ ਭਾਰਤ ਕੇਂਦਰ ਸਰਕਾਰ ਦੀਆਂ ਅਤੇ ਸੂਬਾ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਵਾਰੇ ਆਪਣੇ ਸਮਾਜ ਨੂੰ ਜਾਣੂ ਕਰਾਉਣਾ, ਅਤੇ ਲੁਧਿਆਣਾ ਵਿੱਚ ਸ੍ਰੀ ਗੁਰੂ ਰਵਿਦਾਸ ਭਵਨ ਦੀ ਉਸਾਰੀ ਲਈ 20ਏਕੜ ਜਮੀਨ ਲੋਕ ਭਲਾਈ ਕਾਰਜਾਂ ਲਈ ਮੰਗ ਕਰਨਾ , ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਇਕ ਨਰੋਲ ਧਾਰਮਿਕ ਸੰਸਥਾ ਹੈ ਇਸ ਸੰਸਥਾ ਵਿੱਚ ਕੋਈ ਵੀ ਪੋਲੀਟੀਕਲ ਏਜੰਡਾ ਨਹੀਂ ਇਸ ਸੰਸਥਾ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲਾ ਇਸ ਸੰਸਥਾ ਦਾ ਮੈਂਬਰ ਬਣ ਸਕਦਾ ਹੈ